ਕੈਨੇਡਾ: ਮਿਸੀਸਾਗਾ ’ਚ ਦੀਵਾਲੀ ਦੀ ਰਾਤ ਭਾਰਤ ਤੇ ਖ਼ਾਲਿਸਤਾਨ ਸਮਰਥਕਾਂ ਵਿਚਾਲੇ ਝੜਪ
00
[ad_1]
ਓਟਵਾ, 26 ਅਕਤੂਬਰ
ਕੈਨੇਡਾ ਦੇ ਸ਼ਹਿਰ ਮਿਸੀਸਾਗਾ ਵਿੱਚ ਦੀਵਾਲੀ ਦੀ ਰਾਤ ਨੂੰ 400 ਤੋਂ 500 ਲੋਕਾਂ ਵਿਚਾਲੇ ਝੜਪ ਹੋ ਗਈ। ਇਸ ਦੌਰਾਨ ਇੱਕ ਪਾਸੇ ਤਿਰੰਗਾ ਲਹਿਰਾਇਆ ਗਿਆ ਜਦਕਿ ਕੁਝ ਹੋਰਾਂ ਨੇ ਖਾਲਿਸਤਾਨੀ ਬੈਨਰ ਫੜੇ ਹੋਏ ਸਨ। ਟਵੀਟ ਵਿੱਚ ਪੁਲੀਸ ਨੇ ਕਿਹਾ ਕਿ ਅਧਿਕਾਰੀਆਂ ਨੂੰ ਰਾਤ 9.41 ਵਜੇ ਦੇ ਕਰੀਬ ਗੋਰੇਵੇਅ ਅਤੇ ਈਟੂਡ ਡਰਾਈਵ ਦੇ ਖੇਤਰ ਵਿੱਚ ਝੜਪ ਦੀਆਂ ਰਿਪੋਰਟਾਂ ਪ੍ਰਾਪਤ ਹੋਈਆਂ। ਪੁਲੀਸ ਨੂੰ ਰਿਪੋਰਟਾਂ ਮਿਲੀਆਂ ਹਨ ਕਿ ਲੜਾਈ ਪਾਰਕਿੰਗ ਵਿੱਚ ਸ਼ੁਰੂ ਹੋਈ। ਮੰਗਲਵਾਰ ਨੂੰ ਆਪਣੇ ਤਾਜ਼ਾ ਅਪਡੇਟ ਵਿੱਚ ਪੁਲੀਸ ਨੇ ਕਿਹਾ ਕਿ ਲੋਕਾਂ ਦਾ ਵੱਡਾ ਇਕੱਠ ਸੀ, ਜੋ ਰੌਲਾ ਰੱਪਾ ਪਾ ਰਿਹਾ ਸੀ ਪਰ ਕੋਈ ਵੱਡੀ ਲੜਾਈ ਨਹੀਂ ਹੋਈ।
[ad_2]
- Previous ਕੇਂਦਰੀ ਮੰਤਰੀ ਅਜੈ ਮਿਸ਼ਰਾ ਨੂੰ ਕਤਲ ਦੇ ਮਾਮਲੇ ’ਚ ਸੁਪਰੀਮ ਕੋਰਟ ਵੱਲੋਂ ਝਟਕਾ
- Next ਕਿਸਾਨਾਂ ਨੇ ਭਗਵੰਤ ਮਾਨ ਦੀ ਕੋਠੀ ਅੱਗੇ ਮੋਰਚੇ ’ਤੇ ਮਨਾਈ ਦੀਵਾਲੀ
0 thoughts on “ਕੈਨੇਡਾ: ਮਿਸੀਸਾਗਾ ’ਚ ਦੀਵਾਲੀ ਦੀ ਰਾਤ ਭਾਰਤ ਤੇ ਖ਼ਾਲਿਸਤਾਨ ਸਮਰਥਕਾਂ ਵਿਚਾਲੇ ਝੜਪ”