ਐਨਸੀਪੀ ਵਰਕਿੰਗ ਕਮੇਟੀ ਦੀ ਬੈਠਕ ਵਿੱਚ ਹੰਗਾਮਾ; ਮੀਟਿੰਗ ਵਿਚਾਲੇ ਛੱਡ ਕੇ ਗਏ ਅਜੀਤ ਪਵਾਰ
00
[ad_1]
ਮੁੰਬਈ, 11 ਸਤੰਬਰ
ਇਥੇ ਨੈਸ਼ਨਲਿਸਟ ਕਾਂਗਰਸ ਪਾਰਟੀ ਦੀ ਵਰਕਿੰਗ ਕਮੇਟੀ ਦੀ ਮੀਟਿੰਗ ਹੋਈ ਜਿਸ ਵਿਚ ਪਾਰਟੀ ਆਗੂ ਅਜੀਤ ਪਵਾਰ ਮੀਟਿੰਗ ਵਿਚਾਲੇ ਛੱਡ ਕੇ ਚਲੇ ਗਏ। ਇਸ ਮੌਕੇ ਪਾਰਟੀ ਆਗੂਆਂ ਨੂੰ ਆਪਣੇ ਵਿਚਾਰ ਰੱਖਣ ਲਈ ਕਿਹਾ ਗਿਆ ਤੇ ਮੀਟਿੰਗ ਵਿਚ ਅਜੀਤ ਪਵਾਰ ਤੋਂ ਪਹਿਲਾਂ ਜੈਯੰਤ ਪਾਟਿਲ ਨੂੰ ਬੋਲਣ ਦਾ ਮੌਕਾ ਦਿੱਤਾ ਗਿਆ ਜਿਸ ਤੋਂ ਨਾਰਾਜ਼ ਹੋ ਕੇ ਅਜੀਤ ਪਵਾਰ ਮੀਟਿੰਗ ਵਿਚਾਲੇ ਛੱਡ ਕੇ ਹੀ ਚਲੇ ਗਏ। ਇਹ ਸਾਰਾ ਘਟਨਾਕ੍ਰਮ ਸ਼ਰਦ ਪਵਾਰ ਸਾਹਮਣੇ ਹੋਇਆ। ਦੱਸਣਾ ਬਣਦਾ ਹੈ ਕਿ ਇਸ ਤੋਂ ਇਕ ਦਿਨ ਪਹਿਲਾਂ ਸ਼ਰਦ ਪਵਾਰ ਨੂੰ ਮੁੜ ਪ੍ਰਧਾਨ ਚੁਣ ਲਿਆ ਗਿਆ ਸੀ।
[ad_2]
- Previous ਦੀਪਕ ਮੁੰਡੀ, ਕਪਿਲ ਪੰਡਤ ਤੇ ਰਾਜਿੰਦਰ ਜੋਕਰ ਨੂੰ ਮਾਨਸਾ ਤੋਂ ਖਰੜ ਭੇਜਿਆ
- Next ਭਾਰਤ ਵੱਲੋਂ ਖਾੜੀ ਮੁਲਕਾਂ ਨਾਲ ਤਾਲਮੇਲ ਵਧਾਉਣ ਲਈ ਸਮਝੌਤਾ ਸਹੀਬੱਧ
0 thoughts on “ਐਨਸੀਪੀ ਵਰਕਿੰਗ ਕਮੇਟੀ ਦੀ ਬੈਠਕ ਵਿੱਚ ਹੰਗਾਮਾ; ਮੀਟਿੰਗ ਵਿਚਾਲੇ ਛੱਡ ਕੇ ਗਏ ਅਜੀਤ ਪਵਾਰ”