ਸਰਬਜੀਤ ਸਿੰਘ ਦੀ ਪਤਨੀ ਦਾ ਦੇਹਾਂਤ
00
[ad_1]
ਅੰਮ੍ਰਿਤਸਰ, 12 ਸਤੰਬਰ
ਪਾਕਿਸਤਾਨ ਦੀ ਜੇਲ੍ਹ ਵਿੱਚ 2013 ਵਿੱਚ ਜਾਨ ਗੁਆਉਣ ਵਾਲੇ ਭਾਰਤੀ ਨਾਗਰਿਕ ਸਰਬਜੀਤ ਸਿੰਘ ਦੀ ਪਤਨੀ ਦਾ ਸੋਮਵਾਰ ਨੂੰ ਦੇਹਾਂਤ ਹੋ ਗਿਆ। ਪੁਲੀਸ ਮੁਤਾਬਕ, ਸਰਬਜੀਤ ਸਿੰਘ ਦੀ ਪਤਨੀ ਸੁਖਪ੍ਰੀਤ ਕੌਰ ਇੱਕ ਦੁਪਹੀਆ ਵਾਹਨ ਦੇ ਪਿੱਛੇ ਬੈਠ ਕੇ ਜਾ ਰਹੀ ਸੀ, ਤਾਂ ਇੱਥੇ ਫਤਹਿਪੁਰ ਕੋਲ ਅਚਾਨਕ ਉਹ ਵਾਹਨ ਤੋਂ ਡਿੱਗ ਗਈ। ਜ਼ਖ਼ਮੀ ਹਾਲਤ ਵਿੱਚ ਇੱਕ ਹਸਪਤਾਲ ਲਿਆਂਦਾ ਗਿਆ, ਜਿੱਥੇ ਉਸ ਨੇ ਦਮ ਤੋੜ ਦਿੱਤਾ। ਉਸ ਦਾ ਅੰਤਿਮ ਸੰਸਕਾਰ ਮੰਗਲਵਾਰ ਨੂੰ ਉਸ ਦੇ ਜੱਦੀ ਸਥਾਨ ਤਰਨਤਾਰਨ ਦੇ ਭਿਖੀਵਿੰਡ ਵਿੱਚ ਕੀਤਾ ਜਾਵੇਗਾ। ਉਨ੍ਹਾਂ ਦੀਆਂ ਦੋ ਧੀਆਂ ਪੂਨਮ ਅਤੇ ਸਵਪਨਦੀਪ ਕੌਰ ਹਨ।
[ad_2]
- Previous ਭਾਰਤ ਨੇ ਯੂਕਰੇਨ ਨੂੰ ਸਹਾਇਤਾ ਦੀ 12ਵੀਂ ਖੇਪ ਸੌਂਪੀ
- Next ਫਰਾਂਸ ਦੀ ਵਿਦੇਸ਼ ਮੰਤਰੀ ਦਾ ਭਾਰਤ ਦੌਰਾ ਅੱਜ ਤੋਂ
0 thoughts on “ਸਰਬਜੀਤ ਸਿੰਘ ਦੀ ਪਤਨੀ ਦਾ ਦੇਹਾਂਤ”