ਕੀਨੀਆ ਵਿੱਚ ਦੋ ਲਾਪਤਾ ਭਾਰਤੀਆਂ ਦੀ ਹੱਤਿਆ; ਰਾਸ਼ਟਰਪਤੀ ਦੇ ਸਹਿਯੋਗੀ ਨੇ ਕੀਤਾ ਦਾਅਵਾ
[ad_1]
ਨੈਰੋਬੀ, 22 ਅਕਤੂਬਰ
ਕੀਨੀਆ ਦੇ ਰਾਸ਼ਟਰਪਤੀ ਵਿਲੀਅਮ ਰੂਟੋ ਦੇ ਨੇੜਲੇ ਸਹਿਯੋਗੀ ਨੇ ਦਾਅਵਾ ਕੀਤਾ ਹੈ ਕਿ ਇਸ ਸਾਲ ਜੁਲਾਈ ਵਿਚ ਲਾਪਤਾ ਹੋਏ ਦੋ ਭਾਰਤੀਆਂ ਨੂੰ ਅਪਰਾਧਿਕ ਜਾਂਚ ਡਾਇਰੈਕਟੋਰੇਟ (ਡੀਸੀਆਈ) ਯੂਨਿਟ ਨੇ ਮਾਰ ਮੁਕਾਇਆ ਹੈ। ਡੇੈਨਿਸ ਇਤੁੰਬੀ ਨੇ ਫੇਸਬੁੱਕ ਪੋਸਟ ਵਿੱਚ ਕਿਹਾ ਹੈ ਕਿ ਜ਼ੁਲਫਿਕਾਰ ਅਹਿਮਦ ਖਾਨ ਅਤੇ ਉਸਦੇ ਦੋਸਤ ਮੁਹੰਮਦ ਜ਼ੈਦ ਸਾਮੀ ਕਿਦਵਈ ਕੀਨੀਆ ਕਵਾਂਜ਼ਾ ਡਿਜੀਟਲ ਮੁਹਿੰਮ ਟੀਮ ਦਾ ਹਿੱਸਾ ਸਨ। ਉਨ੍ਹਾਂ ਨੇ ਰੂਟੋ ਦੀ ਮੁਹਿੰਮ ਦਾ ਭਾਰੀ ਸਮਰਥਨ ਕੀਤਾ ਸੀ। ਦਿ ਨੇਸ਼ਨ ਅਨੁਸਾਰ, ਇਤੁੰਬੀ ਨੇ ਕਿਹਾ ਕਿ ਸਬੂਤਾਂ ਤੋਂ ਪਤਾ ਚਲਦਾ ਹੈ ਕਿ ਦੋਵੇਂ ਭਾਰਤੀ ਇਕ ਟੈਕਸੀ ਵਿੱਚ ਸਨ ਜਿਸ ਨੂੰ ਡੀਸੀਆਈ ਯੂਨਿਟ ਨੇ ਰੋਕਿਆ ਸੀ। ਕਾਬਿਲੇਗੌਰ ਹੈ ਕਿ ਡੀਸੀਆਈ ਨੂੰ ਭੰਗ ਕੀਤਾ ਜਾ ਚੁੱਕਾ ਹੈ। ਉਸ ਨੇ ਅੱਗੇ ਕਿਹਾ ਕਿ ਖਾਨ, ਕਿਦਵਈ ਤੇ ਉਨ੍ਹਾਂ ਦੇ ਟੈਕਸੀ ਡਰਾਈਵਰ ਨੂੰ ਧੂਹ ਕੇ ਇਕ ਹੋਰ ਕਾਰ ਵਿੱਚ ਲਿਜਾਇਆ ਗਿਆ ਤੇ ਉਨ੍ਹਾਂ ਦੀ ਹੱਤਿਆ ਕਰ ਦਿੱਤੀ ਗਈ। ਇਸ ਕਾਰ ਨੂੰ ਉਹ ‘ਕਿਲਰ ਵੇਟਿੰਗ ਬੇਅ’ ਆਖਦੇ ਹਨ। ਇਸ ਕੰਟੇਨਰ ਦੀ ਵਰਤੋਂ ਉਹ ਬੀਤੇ ਸਮੇਂ ਵਿੱਚ ਕੀਨੀਆ ਦੇ ਲੋਕਾਂ ਨੂੰ ਥਾਣਿਆਂ ਵਿੱਚ ਮਾਰਨ ਲਈ ਕਰਦੇ ਸਨ। –ਏਜੰਸੀ
[ad_2]
- Previous ਕੇਂਦਰ ਵੱਲੋਂ ਸੂਬਾ ਸਰਕਾਰਾਂ ਨੂੰ ਪ੍ਰਸਾਰਨ ਗਤੀਵਿਧੀਆਂ ’ਚ ਸ਼ਾਮਲ ਨਾ ਹੋਣ ਦੇ ਨਿਰਦੇਸ਼
- Next ਭਗਵੰਤ ਮਾਨ ਕੋਲ ਲੋਕਾਂ ਲਈ ਨਾ ਸਮਾਂ ਹੈ ਤੇ ਨਾ ਪੈਸਾ: ਹਰਸਿਮਰਤ
0 thoughts on “ਕੀਨੀਆ ਵਿੱਚ ਦੋ ਲਾਪਤਾ ਭਾਰਤੀਆਂ ਦੀ ਹੱਤਿਆ; ਰਾਸ਼ਟਰਪਤੀ ਦੇ ਸਹਿਯੋਗੀ ਨੇ ਕੀਤਾ ਦਾਅਵਾ”