Loader

‘ਭਗਵਾਨ ਜਗਨਨਾਥ ਦਾ ਹੈ ਕੋਹਿਨੂਰ ਹੀਰਾ’: ਬਰਤਾਨੀਆ ਤੋਂ ਵਾਪਸ ਲਿਆਉਣ ਲਈ ਮੁਰਮੂ ਨੂੰ ਅਪੀਲ

00
‘ਭਗਵਾਨ ਜਗਨਨਾਥ ਦਾ ਹੈ ਕੋਹਿਨੂਰ ਹੀਰਾ’: ਬਰਤਾਨੀਆ ਤੋਂ ਵਾਪਸ ਲਿਆਉਣ ਲਈ ਮੁਰਮੂ ਨੂੰ ਅਪੀਲ

[ad_1]

ਭੁਵਨੇਸ਼ਵਰ, 13 ਸਤੰਬਰ

ਉੜੀਸਾ ਵਿੱਚ ਸਮਾਜਿਕ-ਸੱਭਿਆਚਾਰਕ ਸੰਗਠਨ ਨੇ ਦਾਅਵਾ ਕੀਤਾ ਹੈ ਕਿ ਕੋਹਿਨੂਰ ਹੀਰਾ ਭਗਵਾਨ ਜਗਨਨਾਥ ਦਾ ਹੈ। ਸੰਗਠਨ ਨੇ ਬਰਤਾਨੀਆ ਤੋਂ ਇਸ ਨੂੰ ਇਤਿਹਾਸਕ ਪੁਰੀ ਮੰਦਰ ਲਈ ਵਾਪਸ ਲਿਆਉਣ ਲਈ ਰਾਸ਼ਟਰਪਤੀ ਦਰੋਪਦੀ ਮੁਰਮੂ ਦੇ ਦਖਲ ਦੀ ਮੰਗ ਕੀਤੀ ਹੈ। ਮਹਾਰਾਣੀ ਐਲਿਜ਼ਾਬੈਥ II ਦੀ ਮੌਤ ਤੋਂ ਬਾਅਦ ਉਸ ਦਾ ਪੁੱਤਰ ਪ੍ਰਿੰਸ ਚਾਰਲਸ ਰਾਜਾ ਬਣ ਗਿਆ ਹੈ ਅਤੇ ਨਿਯਮ ਵਜੋਂ 105 ਕੈਰੇਟ ਦਾ ਹੀਰਾ ਉਸ ਦੀ ਪਤਨੀ ਕੈਮਿਲਾ ਕੋਲ ਜਾਵੇਗਾ। ਪੁਰੀ ਸਥਿਤ ਸੰਗਠਨ ਸ੍ਰੀ ਜਗਨਨਾਥ ਸੈਨਾ ਨੇ ਰਾਸ਼ਟਰਪਤੀ ਨੂੰ ਦਿੱਤੇ ਮੰਗ ਪੱਤਰ ਵਿੱਚ ਮੰਗ ਕੀਤੀ ਹੈ ਕਿ ਉਹ ਕੋਹਿਨੂਰ ਹੀਰੇ ਨੂੰ 12ਵੀਂ ਸਦੀ ਦੇ ਮੰਦਰ ਵਿੱਚ ਵਾਪਸ ਲਿਆਉਣ ਦੀ ਪ੍ਰਕਿਰਿਆ ਨੂੰ ਅੱਗੇ ਵਧਾਉਣ ਲਈ ਦਖਲ ਦੇਣ। ਸੈਨਾ ਦੇ ਨੇਤਾ ਪ੍ਰਿਯਦਰਸ਼ਨ ਪਟਨਾਇਕ ਨੇ ਮੈਮੋਰੰਡਮ ਵਿੱਚ ਕਿਹਾ, ‘ਕੋਹਿਨੂਰ ਹੀਰਾ ਭਗਵਾਨ ਜਗਨਨਾਥ ਦਾ ਹੈ। ਹੁਣ ਇਹ ਇੰਗਲੈਂਡ ਦੀ ਮਹਾਰਾਣੀ ਕੋਲ ਹੈ। ਕਿਰਪਾ ਕਰਕੇ ਸਾਡੇ ਪ੍ਰਧਾਨ ਮੰਤਰੀ ਨੂੰ ਇਸ ਨੂੰ ਭਾਰਤ ਲਿਆਉਣ ਲਈ ਕਦਮ ਚੁੱਕਣ ਲਈ ਕਿਹਾ ਜਾਵੇ, ਕਿਉਂਕਿ ਮਹਾਰਾਜਾ ਰਣਜੀਤ ਸਿੰਘ ਨੇ ਆਪਣੀ ਇੱਛਾ ਮੁਤਾਬਕ ਇਸ ਨੂੰ ਭਗਵਾਨ ਜਗਨਨਾਥ ਨੂੰ ਦਾਨ ਕੀਤਾ ਸੀ।’ ਉਨ੍ਹਾਂ ਦਾਅਵਾ ਕੀਤਾ ਕਿ ਪੰਜਾਬ ਦੇ ਮਹਾਰਾਜ ਰਣਜੀਤ ਸਿੰਘ ਨੇ ਨਾਦਰ ਸ਼ਾਹ ਵਿਰੁੱਧ ਲੜਾਈ ਜਿੱਤਣ ਤੋਂ ਬਾਅਦ ਇਹ ਹੀਰਾ ਭਗਵਾਨ ਜਗਨਨਾਥ ਨੂੰ ਦਾਨ ਕੀਤਾ ਸੀ। ਇਤਿਹਾਸਕਾਰ ਅਤੇ ਖੋਜਕਾਰ ਅਨਿਲ ਧੀਰ ਨੇ ਦੱਸਿਆ ਕਿ ਹੀਰਾ ਤੁਰੰਤ ਮੰਦਰ ਨੂੰ ਸੌਂਪਿਆ ਨਹੀਂ ਗਿਆ ਸੀ ਅਤੇ ਮਹਾਰਾਜਾ ਰਣਜੀਤ ਸਿੰਘ ਦੀ 1839 ਵਿੱਚ ਮੌਤ ਹੋ ਗਈ ਅਤੇ ਅੰਗਰੇਜ਼ਾਂ ਨੇ 10 ਸਾਲ ਬਾਅਦ ਉਸ ਦੇ ਪੁੱਤਰ ਦਲੀਪ ਸਿੰਘ ਤੋਂ ਕੋਹਿਨੂਰ ਖੋਹ ਲਿਆ ਸੀ, ਭਾਵੇਂ ਉਨ੍ਹਾਂ ਨੂੰ ਪਤਾ ਸੀ ਕਿ ਇਹ ਦਾਨ ਵਿੱਚ ਦਿੱਤਾ ਗਿਆ ਸੀ। 



[ad_2]

ਇਹ ਖ਼ਬਰ ਕਿਥੋਂ ਲਈ ਗਈ ਹੈ

Tags

0 thoughts on “‘ਭਗਵਾਨ ਜਗਨਨਾਥ ਦਾ ਹੈ ਕੋਹਿਨੂਰ ਹੀਰਾ’: ਬਰਤਾਨੀਆ ਤੋਂ ਵਾਪਸ ਲਿਆਉਣ ਲਈ ਮੁਰਮੂ ਨੂੰ ਅਪੀਲ”

Leave a Reply

Subscription For Radio Chann Pardesi