ਪੰਜਾਬ ਸਰਕਾਰ ਕੌਮੀ ਪੱਧਰ ’ਤੇ ਪਹਿਲੇ ਤਿੰਨ ਸਥਾਨ ਹਾਸਲ ਕਰਨ ਵਾਲੇ ਖਿਡਾਰੀਆਂ ਨੂੰ ਦੇਵੇਗੀ ਮਾਸਿਕ ਵਜ਼ੀਫ਼ੇ: ਹੇਅਰ
00
[ad_1]
ਆਤਿਸ਼ ਗੁਪਤਾ
ਚੰਡੀਗੜ੍ਹ, 13 ਸਤੰਬਰ
ਪੰਜਾਬ ਦੇ ਖੇਡ ਮੰਤਰੀ ਮੀਤ ਹੇਅਰ ਨੇ ਅੱਜ ਬਲਵੀਰ ਸਿੰਘ ਸੀਨੀਅਰ ਵਜ਼ੀਫ਼ਾ ਸਕੀਮ ਦੀ ਸ਼ੁਰੂਆਤ ਕੀਤੀ ਹੈ। ਇਸ ਸਕੀਮ ਤਹਿਤ ਕੌਮੀ ਪੱਧਰ ’ਤੇ ਖੇਡਾਂ ਵਿੱਚ ਪਹਿਲੇ 3 ਸਥਾਨਾਂ ’ਤੇ ਤਮਗੇ ਹਾਸਲ ਕਰਨ ਵਾਲੇ ਖਿਡਾਰੀਆਂ ਨੂੰ ਮਾਸਿਕ ਵਜ਼ੀਫ਼ਾ ਦਿੱਤਾ ਜਾਵੇਗਾ। ਸ੍ਰੀ ਹੇਅਰ ਨੇ ਦੱਸਿਆ ਕਿ ਸੀਨੀਅਰ ਵਿੰਗ ਦੇ ਖਿਡਾਰੀਆਂ ਨੂੰ 8000 ਰੁਪਏ ਪ੍ਰਤੀ ਮਹੀਨਾ, ਜੂਨੀਅਰ ਵਿੰਗ ਦੇ ਖਿਡਾਰੀਆਂ ਨੂੰ 6 ਹਜ਼ਾਰ ਰੁਪਏ ਪ੍ਰਤੀ ਮਹੀਨਾ ਦਿੱਤਾ ਜਾਵੇਗਾ। ਇਹ ਰਾਸ਼ੀ ਸਾਲ ਲਈ ਦਿੱਤੀ ਜਾਵੇਗੀ। ਅਗਲੇ ਸਾਲ ਮੁੜ ਤਗਮੇ ਹਾਸਲ ਕਰਨ ਵਾਲਿਆਂ ਨੂੰ ਵਜ਼ੀਫ਼ਾ ਰਾਸ਼ੀ ਦਿੱਤੀ ਜਾਵੇਗੀ। ਖੇਡ ਮੰਤਰੀ ਨੇ ਦੱਸਿਆ ਕਿ ਪੰਜਾਬ ਸਰਕਾਰ ਨੇ ਖਿਡਾਰੀਆਂ ਦੀ ਚੰਗੀ ਖੁਰਾਕ ਦੇ ਮੱਦੇਨਜ਼ਰ ਇਸ ਨੂੰ 100 ਰੁਪਏ ਤੋਂ ਵਧਾ ਕੇ 125 ਰੁਪਏ ਅਤੇ ਹੋਸਟਲਰ ਦੀ ਡਾਈਟ ਨੂੰ 200 ਰੁਪਏ ਤੋਂ ਵਧਾ ਕੇ 225 ਰੁਪਏ ਕਰ ਦਿੱਤਾ ਹੈ।
[ad_2]
- Previous ਚੀਨੀ ਸੰਸਦ ਦੇ ਆਗੂ ਵੱਲੋਂ ਨੇਪਾਲ ਦੇ ਸਪੀਕਰ ਨਾਲ ਮੁਲਾਕਾਤ
- Next ਗਿਆਨਵਾਪੀ: ਮੁਸਲਿਮ ਪਰਸਨਲ ਲਾਅ ਬੋਰਡ ਵੱਲੋਂ ਪੂਜਾ ਅਸਥਾਨ ਐਕਟ ਲਾਗੂ ਕਰਨ ਦੀ ਅਪੀਲ
0 thoughts on “ਪੰਜਾਬ ਸਰਕਾਰ ਕੌਮੀ ਪੱਧਰ ’ਤੇ ਪਹਿਲੇ ਤਿੰਨ ਸਥਾਨ ਹਾਸਲ ਕਰਨ ਵਾਲੇ ਖਿਡਾਰੀਆਂ ਨੂੰ ਦੇਵੇਗੀ ਮਾਸਿਕ ਵਜ਼ੀਫ਼ੇ: ਹੇਅਰ”