Loader

ਪੁਣਛ: ਬੱਸ ਖੱਡ ਵਿਚ ਡਿੱਗੀ, 11 ਮੌਤਾਂ ਤੇ 29 ਜ਼ਖ਼ਮੀ

00
ਪੁਣਛ: ਬੱਸ ਖੱਡ ਵਿਚ ਡਿੱਗੀ, 11 ਮੌਤਾਂ ਤੇ 29 ਜ਼ਖ਼ਮੀ

[ad_1]

ਜੰਮੂ, 14 ਸਤੰਬਰ

ਜੰਮੂ ਕਸ਼ਮੀਰ ਦੇ ਪੁਣਛ ਜ਼ਿਲ੍ਹੇ ਵਿਚ ਇਕ ਮਿਨੀ ਬੱਸ ਦੇ ਡੂੰਘੀ ਖੱਡ ਵਿਚ ਡਿੱਗਣ ਕਾਰਨ 11 ਲੋਕਾਂ ਦੀ ਮੌਤ ਹੋ ਗਈ ਤੇ 29 ਹੋਰ ਜ਼ਖ਼ਮੀ ਹੋ ਗਏ। ਵੇਰਵਿਆਂ ਮੁਤਾਬਕ ਬੱਸ ਵਿਚ ਸਮਰੱਥਾ ਨਾਲੋਂ ਵੱਧ ਸਵਾਰੀਆਂ ਸਨ। ਬੱਸ ਪੁਣਛ ਤੋਂ ਗਲੀ ਮੈਦਾਨ ਜਾ ਰਹੀ ਸੀ। ਹਾਦਸਾ ਸਵੇਰੇ 8.30 ਵਜੇ ਸੌਜੀਆਂ ਸਰਹੱਦੀ ਪੱਟੀ ਵਿਚ ਬਰਾਰੀ ਨਾਲੇ ਕੋਲ ਵਾਪਰਿਆ। ਹਾਦਸੇ ਤੋਂ ਤੁਰੰਤ ਬਾਅਦ ਫ਼ੌਜ, ਪੁਲੀਸ ਤੇ ਲੋਕਾਂ ਵੱਲੋਂ ਸਾਂਝੇ ਰਾਹਤ ਤੇ ਬਚਾਅ ਕਾਰਜ ਆਰੰਭੇ ਗਏ। ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਰਾਸ਼ਟਰਪਤੀ ਦਰੋਪਦੀ ਮੁਰਮੂ ਤੇ ਉਪ ਰਾਸ਼ਟਰਪਤੀ ਜਗਦੀਪ ਧਨਖੜ ਨੇ ਹਾਦਸੇ ’ਤੇ ਦੁੱਖ ਦਾ ਇਜ਼ਹਾਰ ਕੀਤਾ ਹੈ। ਅਧਿਕਾਰੀਆਂ ਮੁਤਾਬਕ ਨੌਂ ਯਾਤਰੀਆਂ ਦੀ ਮੌਕੇ ਉਤੇ ਹੀ ਮੌਤ ਹੋ ਗਈ। ਜਦਕਿ ਦੋ ਹੋਰਾਂ ਦੀ ਮੌਤ ਹਸਪਤਾਲ ਵਿਚ ਹੋਈ। ਜ਼ਖ਼ਮੀਆਂ ਵਿਚੋਂ 9 ਦੀ ਹਾਲਤ ਗੰਭੀਰ ਹੈ, ਤੇ ਇਨ੍ਹਾਂ ’ਚੋਂ ਛੇ ਜਣਿਆਂ ਨੂੰ ਏਅਰਲਿਫਟ ਕਰ ਕੇ ਜੰਮੂ ਦੇ ਸਰਕਾਰੀ ਮੈਡੀਕਲ ਕਾਲਜ ਤੇ ਹਸਪਤਾਲ ਲਿਜਾਇਆ ਗਿਆ। ਅਧਿਕਾਰੀਆਂ ਮੁਤਾਬਕ ਬੱਸ 250 ਫੁੱਟ ਤੱਕ ਖੱਡ ਵਿਚ ਪਲਟੀਆਂ ਖਾ ਗਈ ਤੇ ਇਸ ਦੌਰਾਨ ਕਈ ਵੱਡੇ ਪੱਥਰਾਂ ਨਾਲ ਟਕਰਾਈ। ਜੰਮੂ ਕਸ਼ਮੀਰ ਦੇ ਉਪ ਰਾਜਪਾਲ ਮਨੋਜ ਸਿਨਹਾ ਨੇ ਜੰਮੂ ਦੇ ਹਸਪਤਾਲ ਜਾ ਕੇ ਜ਼ਖ਼ਮੀਆਂ ਦਾ ਹਾਲ-ਚਾਲ ਵੀ ਪੁੱਛਿਆ ਹੈ। ਐੱਨਸੀ ਆਗੂ ਉਮਰ ਅਬਦੁੱਲਾ ਤੇ ਪੀਡੀਪੀ ਆਗੂ ਮਹਿਬੂਬਾ ਮੁਫ਼ਤੀ ਨੇ ਵੀ ਹਾਦਸੇ ਉਤੇ ਡੂੰਘਾ ਦੁੱਖ ਜ਼ਾਹਿਰ ਕੀਤਾ ਹੈ। -ਪੀਟੀਆਈ

ਲੋਕਾਂ ਵੱਲੋਂ ਰੋਸ ਜ਼ਾਹਿਰ, ਸਰਕਾਰ ਨੇ ਮਾਲੀ ਮਦਦ ਐਲਾਨੀ

ਜੰਮੂ: ਹਾਦਸੇ ਤੋਂ ਬਾਅਦ ਲੋਕਾਂ ਦੇ ਇਕ ਸਮੂਹ ਨੇ ਅੱਜ ਇੱਥੇ ਜ਼ਿਲ੍ਹਾ ਪ੍ਰਸ਼ਾਸਨ ’ਤੇ ਸੜਕ ਹਾਦਸਿਆਂ ਪ੍ਰਤੀ ਗੰਭੀਰ ਨਾ ਹੋਣ ਦਾ ਦੋਸ਼ ਲਾਇਆ। ਉਨ੍ਹਾਂ ਰੋਸ ਜ਼ਾਹਿਰ ਕਰਦਿਆਂ ਕਿਹਾ ਕਿ ਕਈ ਹਾਦਸੇ ਵਾਪਰ ਚੁੱਕੇ ਹਨ ਤੇ ਧਿਆਨ ਨਹੀਂ ਦਿੱਤਾ ਜਾ ਰਿਹਾ ਹੈ, ਇਲਾਕੇ ਵਿਚ ਕੋਈ ਟਰੌਮਾ ਸੈਂਟਰ ਵੀ ਨਹੀਂ ਹੈ। ਮੁਜ਼ਾਹਰਾਕਾਰੀਆਂ ਨੇ ਕਿਹਾ ਕਿ ਕਈ ਗੰਭੀਰ ਜ਼ਖ਼ਮੀਆਂ ਨੂੰ ਜੰਮੂ ਭੇਜਣਾ ਪੈਂਦਾ ਹੈ, ਨਤੀਜੇ ਵਜੋਂ ਕਈਆਂ ਦੀ ਮੌਤ ਹੋ ਜਾਂਦੀ ਹੈ। ਜੰਮੂ ਕਸ਼ਮੀਰ ਦੇ ਉਪ ਰਾਜਪਾਲ ਮਨੋਜ ਸਿਨਹਾ ਨੇ ਘਟਨਾ ’ਤੇ ਦੁੱਖ ਜ਼ਾਹਿਰ ਕਰਦਿਆਂ ਮ੍ਰਿਤਕਾਂ ਦੇ ਵਾਰਿਸਾਂ ਲਈ ਪੰਜ-ਪੰਜ ਲੱਖ ਰੁਪਏ ਮਾਲੀ ਮਦਦ ਦਾ ਐਲਾਨ ਕੀਤਾ ਹੈ। ਗੰਭੀਰ ਜ਼ਖ਼ਮੀਆਂ ਲਈ ਇਕ-ਇਕ ਲੱਖ ਰੁਪਏ ਦੀ ਮਾਲੀ ਮਦਦ ਐਲਾਨੀ ਗਈ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵੀ ਮ੍ਰਿਤਕਾਂ ਦੇ ਵਾਰਿਸਾਂ ਲਈ ਕੇਂਦਰ ਵੱਲੋਂ ਦੋ-ਦੋ ਲੱਖ ਰੁਪਏ ਰਾਹਤ ਰਾਸ਼ੀ ਦਾ ਐਲਾਨ ਕੀਤਾ ਹੈ। -ਪੀਟੀਆਈ



[ad_2]

ਇਹ ਖ਼ਬਰ ਕਿਥੋਂ ਲਈ ਗਈ ਹੈ

Tags

0 thoughts on “ਪੁਣਛ: ਬੱਸ ਖੱਡ ਵਿਚ ਡਿੱਗੀ, 11 ਮੌਤਾਂ ਤੇ 29 ਜ਼ਖ਼ਮੀ”

Leave a Reply

Subscription For Radio Chann Pardesi