Loader

ਦੁਬਈ ਤੋਂ ਆਈ ਉਡਾਣ ਰਾਹੀਂ ਲਿਆਂਦਾ 1050 ਗ੍ਰਾਮ ਸੋਨਾ ਬਰਾਮਦ

00
ਦੁਬਈ ਤੋਂ ਆਈ ਉਡਾਣ ਰਾਹੀਂ ਲਿਆਂਦਾ 1050 ਗ੍ਰਾਮ ਸੋਨਾ ਬਰਾਮਦ

[ad_1]

ਟ੍ਰਿਬਿਊਨ ਨਿਊਜ਼ ਸਰਵਿਸ

ਅੰਮ੍ਰਿਤਸਰ, 16 ਸਤੰਬਰ

ਸਥਾਨਕ ਹਵਾਈ ਅੱਡੇ ’ਤੇ ਤਾਇਨਾਤ ਕਸਟਮ ਵਿਭਾਗ ਨੇ ਦੁਬਈ ਤੋਂ ਅੰਮ੍ਰਿਤਸਰ ਆਈ ਉਡਾਣ ਰਾਹੀਂ ਲਿਆਂਦਾ 1050 ਗ੍ਰਾਮ ਸੋਨਾ ਬਰਾਮਦ ਕੀਤਾ ਹੈ। ਇਸ ਦੀ ਮਾਰਕੀਟ ਕੀਮਤ 54 ਲੱਖ 70 ਹਜ਼ਾਰ ਰੁਪਏ ਹੈ।

ਇਸ ਸਬੰਧੀ ਹਵਾਈ ਕੰਪਨੀ ਦਾ ਕਰਮਚਾਰੀ ਵੀ ਕਾਬੂ ਕੀਤਾ ਹੈ। ਕਸਟਮ ਵਿਭਾਗ ਦੇ ਅਧਿਕਾਰੀਆਂ ਨੇ ਦੱਸਿਆ ਕਿ ਸਪਾਈਸ ਜੈੱਟ ਹਵਾਈ ਕੰਪਨੀ ਦੀ ਇਹ ਉਡਾਣ ਅੱਜ ਸਵੇਰੇ ਦੁਬਈ ਤੋਂ ਅੰਮ੍ਰਿਤਸਰ ਆਈ ਸੀ। ਉਨ੍ਹਾਂ ਦੱਸਿਆ ਕਿ ਹਵਾਈ ਕੰਪਨੀ ਦਾ ਕਰਮਚਾਰੀ ਜਹਾਜ਼ ਵਿੱਚ ਦਾਖ਼ਲ ਹੋਣ ਮਗਰੋਂ ਜਦੋਂ ਵਾਪਸ ਆਇਆ ਤਾਂ ਸ਼ੱਕ ਪੈਣ ’ਤੇ ਉਸ ਦੀ ਜਾਂਚ ਕੀਤੀ। ਤਲਾਸ਼ੀ ਦੌਰਾਨ ਉਸ ਕੋਲੋਂ ਦੋ ਪੈਕੇਟ ਬਰਾਮਦ ਹੋਏ ਜੋ ਕਾਲੀ ਟੇਪ ਨਾਲ ਲਪੇਟੇ ਹੋਏ ਸਨ।[ad_2]

ਇਹ ਖ਼ਬਰ ਕਿਥੋਂ ਲਈ ਗਈ ਹੈ

Tags

Subscription For Radio Chann Pardesi