ਸਾਂਬਾ ’ਚ ਡਰੋਨ ਗਤੀਵਿਧੀ ਮਗਰੋਂ ਤਲਾਸ਼ੀ ਮੁਹਿੰਮ
[ad_1]
ਜੰਮੂ, 18 ਸਤੰਬਰ
ਜੰਮੂ ਕਸ਼ਮੀਰ ਦੇ ਸਾਂਬਾ ਜ਼ਿਲ੍ਹੇ ਵਿਚ ਡਰੋਨ ਗਤੀਵਿਧੀ ਬਾਰੇ ਜਾਣਕਾਰੀ ਮਿਲਣ ਤੋਂ ਬਾਅਦ ਕੌਮਾਂਤਰੀ ਸਰਹੱਦ ਦੇ ਨਾਲ ਲੱਗਦੇ ਪਿੰਡਾਂ ਵਿਚ ਪੁਲੀਸ ਤੇ ਸੀਆਰਪੀਐਫ ਵੱਲੋਂ ਵੱਡੇ ਪੱਧਰ ’ਤੇ ਤਲਾਸ਼ੀ ਮੁਹਿੰਮ ਚਲਾਈ ਗਈ।
ਇਕ ਸੀਨੀਅਰ ਪੁਲੀਸ ਅਧਿਕਾਰੀ ਨੇ ਦੱਸਿਆ ਕਿ ਤਲਾਸ਼ੀ ਮੁਹਿੰਮ ਸ਼ਨਿਚਰਵਾਰ ਰਾਤ 7.30 ਵਜੇ ਤੋਂ ਐਤਵਾਰ ਸਵੇਰੇ 9 ਵਜੇ ਤੱਕ ਜਾਰੀ ਰਹੀ। ਹਾਲਾਂਕਿ ਇਸ ਦੌਰਾਨ ਕੁਝ ਵੀ ਇਤਰਾਜ਼ਯੋਗ ਨਹੀਂ ਮਿਲਿਆ। ਪੁਲੀਸ ਨੂੰ ਸੂਚਨਾ ਮਿਲੀ ਸੀ ਕਿ ਡੇਰਾ, ਮਦੂਨ ਤੇ ਸਾਰਥੀ ਕਲਾਂ ਪਿੰਡਾਂ ਉਤੇ ਪੰਜ ਮਿੰਟਾਂ ਤੱਕ ਇਕ ‘ਗੈਰਕਾਨੂੰਨੀ ਚੀਜ਼ ਉੱਡਦੀ ਰਹੀ’ ਜਿਸ ਨੂੰ ਪਾਕਿਸਤਾਨੀ ਡਰੋਨ ਮੰਨਿਆ ਗਿਆ ਹੈ। ਇਸ ਤੋਂ ਬਾਅਦ ਸੀਆਰਪੀਐਫ ਤੇ ਪੁਲੀਸ ਨੇ ਸਾਂਝਾ ਅਪਰੇਸ਼ਨ ਆਰੰਭਿਆ। ਸੁਰੱਖਿਆ ਬਲਾਂ ਨੇ ਇਸ ਦੌਰਾਨ ਡਰੋਨ ਰਾਹੀਂ ਸੁੱਟੇ ਜਾ ਸਕਣ ਵਾਲੇ ਹਥਿਆਰਾਂ ਜਾਂ ਨਸ਼ੀਲੇ ਪਦਾਰਥਾਂ ਦੀ ਭਾਲ ਕੀਤੀ ਹਾਲਾਂਕਿ ਇਸ ਤਰ੍ਹਾਂ ਦਾ ਕੁਝ ਨਹੀਂ ਮਿਲਿਆ। ਜੰਮੂ-ਪਠਾਨਕੋਟ ਕੌਮੀ ਮਾਰਗ ਨਾਲ ਲੱਗਦੇ ਪਿੰਡਾਂ ’ਚ ਵੀ ਤਲਾਸ਼ੀ ਲਈ ਗਈ। ਇਸੇ ਦੌਰਾਨ ਸੁਰੱਖਿਆ ਬਲਾਂ ਨੇ ਰਾਮਬਨ ਜ਼ਿਲ੍ਹੇ ਦੇ ਜੰਗਲੀ ਇਲਾਕੇ ਵਿਚ ਅਤਿਵਾਦੀਆਂ ਦੀ ਲੁਕਣਗਾਹ ਦਾ ਪਰਦਾਫਾਸ਼ ਕੀਤਾ ਹੈ। ਬਲਾਂ ਨੂੰ ਉੱਥੋਂ ਕੁਝ ਅਸਲਾ ਤੇ ਹਥਿਆਰ ਵੀ ਮਿਲੇ ਹਨ। ਪੁਲੀਸ ਤੇ ਫ਼ੌਜ ਨੇ ਗੂਲ ਸਬ-ਡਿਵੀਜ਼ਨ ਦੇ ਸੰਗਲਦਾਨ ਇਲਾਕੇ ਵਿਚ ਇਸ ਲੁਕਣਗਾਹ ਨੂੰ ਲੱਭਿਆ ਹੈ। ਪੁਲੀਸ ਨੇ ਦੱਸਿਆ ਕਿ ਉੱਥੋਂ ਗ੍ਰੇਨੇਡ ਲਾਂਚਰ, ਚੀਨੀ ਪਿਸਤੌਲ, ਏਕੇ-47 ਰਾਈਫਲ ਮੈਗਜ਼ੀਨ, ਪਿਸਤੌਲ ਦੇ ਰੌਂਦ, ਦੂਰਬੀਨ, ਕੈਮਰਾ ਤੇ ਵਾਇਰਲੈੱਸ ਸੈੱਟ ਬਰਾਮਦ ਕੀਤੇ ਗਏ ਹਨ। -ਪੀਟੀਆਈ
[ad_2]
- Previous ਸਤੇਂਦਰ ਜੈਨ ਖ਼ਿਲਾਫ਼ ਕੇਸ ਤਬਦੀਲ ਕਰਨ ਦੀ ਅਰਜ਼ੀ ’ਤੇ ਫ਼ੈਸਲਾ ਅੱਜ
- Next ਕੁਰਾਲੀ ਦੇ ਪਿੰਡਾਂ ਵਿੱਚ 60 ਏਕੜ ਝੋਨੇ ਨੂੰ ਚੀਨੀ ਵਾਇਰਸ
0 thoughts on “ਸਾਂਬਾ ’ਚ ਡਰੋਨ ਗਤੀਵਿਧੀ ਮਗਰੋਂ ਤਲਾਸ਼ੀ ਮੁਹਿੰਮ”