ਅੰਮ੍ਰਿਤਸਰ: ਹਵਾਈ ਅੱਡੇ ’ਤੇ ਭਾਰਤੀ ਵਿਅਕਤੀ ਤੋਂ 6 ਕਰੋੜ ਰੁਪਏ ਦੀ ਵਿਦੇਸ਼ੀ ਕਰੰਸੀ ਬਰਾਮਦ
00
[ad_1]
ਟ੍ਰਿਬਿਊਨ ਨਿਊਜ਼ ਸਰਵਿਸ
ਅੰਮ੍ਰਿਤਸਰ, 19 ਸਤੰਬਰ
ਸਥਾਨਕ ਸ੍ਰੀ ਗੁਰੂ ਰਾਮਦਾਸ ਜੀ ਅੰਤਰਰਾਸ਼ਟਰੀ ਹਵਾਈ ਅੱਡੇ ਤੋਂ ਵਿਦੇਸ਼ ਜਾ ਰਹੇ ਇੱਕ ਭਾਰਤੀ ਨਾਗਰਿਕ ਕੋਲੋਂ ਲਗਪਗ ਛੇ ਕਰੋੜ ਰੁਪਏ ਤੋਂ ਵੱਧ ਮੁੱਲ ਦੀ ਵਿਦੇਸ਼ੀ ਕਰੰਸੀ ਬਰਾਮਦ ਹੋਈ ਹੈ। ਇਸ ਸਬੰਧ ਵਿਚ ਕਸਟਮ ਵਿਭਾਗ ਨੇ ਦੋ ਵਿਅਕਤੀਆਂ ਨੂੰ ਹਿਰਾਸਤ ਵਿੱਚ ਲਿਆ ਹੈ। ਹਵਾਈ ਅੱਡੇ ’ਤੇ ਤਾਇਨਾਤ ਕਸਟਮ ਵਿਭਾਗ ਦੇ ਅਧਿਕਾਰੀਆਂ ਨੇ ਦੱਸਿਆ ਕਿ ਬਰਾਮਦ ਹੋਈ ਵਿਦੇਸ਼ੀ ਕਰੰਸੀ ਵਿੱਚ 7,55,700 ਯੂਐੱਸ ਡਾਲਰ, 26,500 ਸਾਊਦੀ ਰਿਆਲ ਅਤੇ ਸਾਢੇ ਚਾਰ ਲੱਖ ਰੁਪਏ ਭਾਰਤੀ ਮੁੱਲ ਦੇ ਓਮਾਨ ਰਿਆਲ ਅਤੇ ਕੁਵੈਤੀ ਦੀਨਾਰ ਸ਼ਾਮਲ ਹਨ। ਇਹ ਵਿਦੇਸ਼ੀ ਕਰੰਸੀ 80 ਪੈਕੇਟਾਂ ਵਿੱਚ ਸੀ ਜਿਸ ਨੂੰ ਯਾਤਰੀ ਨੇ ਆਪਣੇ ਬੈਗ ਵਿੱਚ ਲੁਕਾਇਆ ਹੋਇਆ ਸੀ। ਇਸ ਮਾਮਲੇ ਵਿਚ ਕਸਟਮ ਵਿਭਾਗ ਨੇ ਯਾਤਰੂ ਅਤੇ ਉਸ ਦੇ ਪਿਤਾ ਨੂੰ ਹਿਰਾਸਤ ਵਿੱਚ ਲੈ ਲਿਆ ਹੈ। ਅਧਿਕਾਰੀਆਂ ਨੇ ਦੱਸਿਆ ਕਿ ਇਸ ਮਾਮਲੇ ਵਿੱਚ ਜਾਂਚ ਜਾਰੀ ਹੈ। ਫਿਲਹਾਲ ਯਾਤਰੂ ਅਤੇ ਉਸ ਦੇ ਪਿਤਾ ਦੀ ਸ਼ਨਾਖਤ ਦਾ ਖੁਲਾਸਾ ਨਹੀਂ ਕੀਤਾ ਗਿਆ ਹੈ।
[ad_2]
- Previous ਰਾਸ਼ਟਰਪਤੀ ਮੁਰਮੂ ਵੱਲੋਂ ਬੰਗਲਾਦੇਸ਼ ਦੀ ਪ੍ਰਧਾਨ ਮੰਤਰੀ ਹਸੀਨਾ ਨਾਲ ਮੁਲਾਕਾਤ
- Next ਚੋਣ ਕਮਿਸ਼ਨ ਵੱਲੋਂ ਸਿਆਸੀ ਪਾਰਟੀਆਂ ਲਈ ਨਕਦ ਚੰਦਾ ਹੱਦ ਤੈਅ ਕਰਨ ਦੀ ਸਿਫ਼ਾਰਸ਼
0 thoughts on “ਅੰਮ੍ਰਿਤਸਰ: ਹਵਾਈ ਅੱਡੇ ’ਤੇ ਭਾਰਤੀ ਵਿਅਕਤੀ ਤੋਂ 6 ਕਰੋੜ ਰੁਪਏ ਦੀ ਵਿਦੇਸ਼ੀ ਕਰੰਸੀ ਬਰਾਮਦ”