ਰਾਸ਼ਟਰਪਤੀ ਮੁਰਮੂ ਵੱਲੋਂ ਬੰਗਲਾਦੇਸ਼ ਦੀ ਪ੍ਰਧਾਨ ਮੰਤਰੀ ਹਸੀਨਾ ਨਾਲ ਮੁਲਾਕਾਤ
00

[ad_1]
ਲੰਡਨ, 19 ਸਤੰਬਰ
ਮਹਾਰਾਣੀ ਐਲਿਜ਼ਾਬੈੱਥ-2 ਦੇ ਅੰਤਿਮ ਸੰਸਕਾਰ ਤੋਂ ਪਹਿਲਾਂ ਅੱਜ ਭਾਰਤ ਦੀ ਰਾਸ਼ਟਰਪਤੀ ਦਰੋਪਦੀ ਮੁਰਮੂ ਨੇ ਇੱਥੇ ਬੰਗਲਾਦੇਸ਼ ਦੀ ਪ੍ਰਧਾਨ ਮੰਤਰੀ ਸ਼ੇਖ ਹਸੀਨਾ ਨਾਲ ਮੁਲਾਕਾਤ ਕੀਤੀ। ਮਹਾਰਾਣੀ ਐਲਿਜ਼ਾਬੈੱਥ-2 ਦੇ ਅੰਤਿਮ ਸੰਸਕਾਰ ਲਈ ਰਾਸ਼ਟਰਪਤੀ ਮੁਰਮੂ ਤਿੰਨ ਦਿਨਾਂ ਦੇ ਦੌਰ ’ਤੇ ਲੰਡਨ ਵਿੱਚ ਹਨ। ਮਹਾਰਾਣੀ ਦਾ ਅੰਤਿਮ ਸੰਸਕਾਰ ਅੱਜ ਵੈਸਟਮਿੰਸਟਰ ਐਬੇ ਵਿੱਚ ਹੋਣਾ ਹੈ। ਰਾਸ਼ਟਰਪਤੀ ਭਵਨ ਨੇ ਟਵੀਟ ਕੀਤਾ, ‘‘ਮਹਾਰਾਣੀ ਦੇ ਅੰਤਿਮ ਸੰਸਕਾਰ ਤੋਂ ਪਹਿਲਾਂ ਰਾਸ਼ਟਰਪਤੀ ਦਰੋਪਦੀ ਮੁਰਮੂ ਨੇ ਬੰਗਲਾਦੇਸ਼ ਦੀ ਪ੍ਰਧਾਨ ਮੰਤਰੀ ਸ਼ੇਖ ਹਸੀਨਾ ਅਤੇ ਉਨ੍ਹਾਂ ਦੀ ਭੈਣ ਸ਼ੇਖ ਰੇਹਾਨਾ ਨਾਲ ਮੁਲਾਕਾਤ ਕੀਤੀ।’’ ਇਸ ਤੋਂ ਪਹਿਲਾਂ ਰਾਸ਼ਟਰਪਤੀ ਮੁਰਮੂ, ਬਰਤਾਨੀਆ ਦੇ ਸਮਰਾਟ ਚਾਰਲਸ 3 ਵੱਲੋਂ ਬਕਿੰਘਮ ਪੈਲੇਸ ਵਿੱਚ ਰੱਖੀ ਗਈ ਰਿਸੈਪਸ਼ਨ ’ਚ ਸ਼ਾਮਲ ਹੋਏ। -ਪੀਟੀਆਈ
[ad_2]
-
Previous ਸ਼ਿਵ ਸੈਨਾ ਸੰਸਦ ਮੈਂਬਰ ਸੰਜੈ ਰਾਊਤ ਦੀ ਨਿਆਂਇਕ ਹਿਰਾਸਤ ’ਚ 14 ਦਿਨ ਦਾ ਵਾਧਾ
-
Next ਅੰਮ੍ਰਿਤਸਰ: ਹਵਾਈ ਅੱਡੇ ’ਤੇ ਭਾਰਤੀ ਵਿਅਕਤੀ ਤੋਂ 6 ਕਰੋੜ ਰੁਪਏ ਦੀ ਵਿਦੇਸ਼ੀ ਕਰੰਸੀ ਬਰਾਮਦ
0 thoughts on “ਰਾਸ਼ਟਰਪਤੀ ਮੁਰਮੂ ਵੱਲੋਂ ਬੰਗਲਾਦੇਸ਼ ਦੀ ਪ੍ਰਧਾਨ ਮੰਤਰੀ ਹਸੀਨਾ ਨਾਲ ਮੁਲਾਕਾਤ”