ਕੇਰਲਾ ਦੇ ਰਾਜਪਾਲ ਵੱਲੋਂ ਪੰਜ ਬਿੱਲਾਂ ਨੂੰ ਮਨਜ਼ੂਰੀ
00
[ad_1]
ਤਿਰੂਵਨੰਤਪੁਰਮ, 21 ਸਤੰਬਰ
ਕੇਰਲਾ ਸਰਕਾਰ ਨਾਲ ਚੱਲ ਰਹੇ ਤਣਾਅ ਦਰਮਿਆਨ ਰਾਜਪਾਲ ਆਰਿਫ਼ ਮੁਹੰਮਦ ਖ਼ਾਨ ਨੇ ਵਿਧਾਨ ਸਭਾ ਵੱਲੋਂ ਹਾਲ ਹੀ ਵਿੱਚ ਪਾਸ ਕੀਤੇ ਪੰਜ ਬਿੱਲਾਂ ਨੂੰ ਅੱਜ ਮਨਜ਼ੂਰੀ ਦੇ ਦਿੱਤੀ, ਜਦਕਿ ਲੋਕ ਆਯੁਕਤ (ਸੋਧ) ਬਿੱਲ ਸਣੇ ਵਿਵਾਦਿਤ ਬਿੱਲਾਂ ’ਤੇ ਦਸਤਖ਼ਤ ਨਹੀਂ ਕੀਤੇ। ਸੂਤਰਾਂ ਮੁਤਾਬਕ, ਰਾਜਪਾਲ ਆਰਿਫ਼ ਮੁਹੰਮਦ ਨੇ ‘ਗ਼ੈਰਵਿਵਾਦਿਤ’ ਬਿੱਲਾਂ ’ਤੇ ਦਸਤਖ਼ਤ ਕੀਤੇ ਹਨ। ਉਨ੍ਹਾਂ ਅੱਜ ਸ਼ਾਮ ਦਿੱਲੀ ਰਵਾਨਾ ਹੋਣ ਤੋਂ ਪਹਿਲਾਂ ਬਿੱਲਾਂ ’ਤੇ ਸਹੀ ਪਾਈ। ਵਿਧਾਨ ਸਭਾ ਦੇ ਹਾਲ ਹੀ ਦੇ ਸੈਸ਼ਨ ਦੌਰਾਨ ਪਾਸ ਕੀਤੇ ਕੁੱਲ 11 ਬਿੱਲਾਂ ਨੂੰ ਰਾਜਪਾਲ ਦੀ ਮਨਜ਼ੂਰੀ ਲਈ ਭੇਜਿਆ ਗਿਆ ਸੀ, ਜਿਨ੍ਹਾਂ ਵਿੱਚ ਵਿਵਾਦਿਤ ਲੋਕ ਆਯੁਕਤ (ਸੋਧ) ਬਿੱਲ ਅਤੇ ਯੂਨੀਵਰਸਿਟੀ ਕਾਨੂੰਨ (ਸੋਧ) ਬਿੱਲ ਵੀ ਸ਼ਾਮਲ ਸਨ।
[ad_2]
- Previous ਭਾਕਿਯੂ (ਏਕਤਾ-ਉਗਰਾਹਾਂ) ਵੱਲੋਂ 22 ਸਤੰਬਰ ਨੂੰ ਪੰਜਾਬ ਵਿੱਚ ਰੇਲਾਂ ਰੋਕਣ ਦਾ ਫੈਸਲਾ
- Next ਐੱਨਆਈਏ ਨੇ ਲੋੜੀਂਦੇ ਅਤਿਵਾਦੀ ਜਸਵਿੰਦਰ ਮੁਲਤਾਨੀ ਦੇ ਸਿਰ 10 ਲੱਖ ਦਾ ਇਨਾਮ ਐਲਾਨਿਆ
0 thoughts on “ਕੇਰਲਾ ਦੇ ਰਾਜਪਾਲ ਵੱਲੋਂ ਪੰਜ ਬਿੱਲਾਂ ਨੂੰ ਮਨਜ਼ੂਰੀ”