ਐੱਨਆਈਏ ਨੇ ਲੋੜੀਂਦੇ ਅਤਿਵਾਦੀ ਜਸਵਿੰਦਰ ਮੁਲਤਾਨੀ ਦੇ ਸਿਰ 10 ਲੱਖ ਦਾ ਇਨਾਮ ਐਲਾਨਿਆ
00
[ad_1]
ਜੁਪਿੰਦਰਜੀਤ ਸਿੰਘ
ਚੰਡੀਗੜ੍ਹ, 21 ਸਤੰਬਰ
ਕੌਮੀ ਜਾਂਚ ਏਜੰਸੀ (ਐੱਨਆਈਏ) ਨੇ ਬੁੜੈਲ ਜੇਲ੍ਹ ’ਚੋਂ ਅਤਿਵਾਦੀਆਂ ਨੂੰ ਛੁਡਾਉਣ ਦੀ ਕੋਸ਼ਿਸ਼ ਦੇ ਕੇਸ ਵਿੱਚ ਜਰਮਨੀ ਅਧਾਰਿਤ ਅਤਿਵਾਦੀ ਜਸਵਿੰਦਰ ਸਿੰਘ ਮੁਲਤਾਨੀ ਦੀ ਸੂਚਨਾ ਵਾਲੇ ਨੂੰ 10 ਲੱਖ ਰੁਪਏ ਦਾ ਇਨਾਮ ਐਲਾਨ ਦੇਣ ਦਾ ਐਲਾਨ ਕੀਤਾ ਹੈ। ਚੰਡੀਗੜ੍ਹ ਵਿੱਚ ਬੁੜੈਲ ਜੇਲ੍ਹ ਦੀ ਕੰਧ ਨੂੰ ਉਡਾ ਕੇ ਅਤਿਵਾਦੀਆਂ ਜਗਤਾਰ ਸਿੰਘ ਹਵਾਰਾ ਅਤੇ ਜਗਤਾਰ ਸਿੰਘ ਤਾਰਾ ਨੂੰ ਛੁਡਾਉਣ ਦੀ ਕੋਸ਼ਿਸ਼ ਮਾਮਲੇ ਦੀ ਜਾਂਚ ਐੱਨਆਈਏ ਨੂੰ ਸੌਂਪੀ ਗਈ ਸੀ। ਐੱਨਆਈਏ ਨੇ ਕੈਨੇਡਾ ਅਧਾਰਿਤ ਅਤਿਵਾਦੀ ਹਰਦੀਪ ਨਿੱਝਰ ਦੀ ਸੂਚਨਾ ਦੇਣ ਵਾਲੇ ਨੂੰ ਵੀ 10 ਲੱਖ ਰੁਪਏ ਇਨਾਮ ਦੇਣ ਦਾ ਐਲਾਨ ਕੀਤਾ ਹੈ। ਉਹ ਪਿਛਲੇ ਵਰ੍ਹੇ ਪੰਜਾਬ ਦੇ ਫਿਲੌਰ ਵਿੱਚ ਪੁਜਾਰੀ ਦੀ ਹੱਤਿਆ ਕੇਸ ਵਿੱਚ ਮੁਲਜ਼ਮ ਹੈ।
[ad_2]
- Previous ਕੇਰਲਾ ਦੇ ਰਾਜਪਾਲ ਵੱਲੋਂ ਪੰਜ ਬਿੱਲਾਂ ਨੂੰ ਮਨਜ਼ੂਰੀ
- Next ਲਵਲੀ ਪ੍ਰੋਫੈਸ਼ਨਲ ਯੂਨੀਵਰਸਿਟੀ ’ਚ ਵਿਦਿਆਰਥੀ ਦੀ ਖ਼ੁਦਕੁਸ਼ੀ ਮਗਰੋਂ ਵਿਦਿਆਰਥੀਆਂ ਵੱਲੋਂ ਪ੍ਰਦਰਸ਼ਨ
0 thoughts on “ਐੱਨਆਈਏ ਨੇ ਲੋੜੀਂਦੇ ਅਤਿਵਾਦੀ ਜਸਵਿੰਦਰ ਮੁਲਤਾਨੀ ਦੇ ਸਿਰ 10 ਲੱਖ ਦਾ ਇਨਾਮ ਐਲਾਨਿਆ”