ਪੁਣੇ ਵਿੱਚ ‘ਆਪ’ ਵਰਕਰਾਂ ਨੇ ਸੀਤਾਰਾਮਨ ਦੇ ਕਾਫ਼ਲੇ ਨੂੰ ਕਾਲੀਆਂ ਝੰਡੀਆਂ ਦਿਖਾਈਆਂ
00
[ad_1]
ਪੁਣੇ, 22 ਸਤੰਬਰ
ਆਮ ਆਦਮੀ ਪਾਰਟੀ ਵਰਕਰਾਂ (ਆਪ) ਨੇ ਅੱਜ ਇੱਥੇ ਮਹਿੰਗਾਈ ਅਤੇ ਜੀਐੱਸਟੀ ਨਾਲ ਸਬੰਧਤ ਮੁੱਦਿਆਂ ’ਤੇ ਰੋਸ ਜਤਾਉਂਦਿਆਂ ਕੇਂਦਰੀ ਵਿੱਤ ਮੰਤਰੀ ਨਿਰਮਲਾ ਸੀਤਾਰਾਮਨ ਦੇ ਕਾਫ਼ਲੇ ਨੂੰ ਕਾਲੀਆਂ ਦਿਖਾਈਆਂ। ਪੁਲੀਸ ਨੇ ਦੱਸਿਆ ਕਿ ਵਾਰਜੇ ਇਲਾਕੇ ਵਿੱਚ ਪ੍ਰਦਰਸ਼ਨ ਦੌਰਾਨ ਤਿੰਨ ‘ਆਪ’ ਵਰਕਰਾਂ ਨੂੰ ਹਿਰਾਸਤ ਵਿੱਚ ਲਿਆ ਗਿਆ। ਭਾਜਪਾ ਵੱਲੋਂ ਦੇਸ਼ ਦੇ 144 ਹਲਕਿਆਂ ਵਿੱਚ ‘ਪਰਵਾਸ’ ਉਪਰਾਲੇ ਤਹਿਤ ਵਿੱਤ ਮੰਤਰੀ ਸੀਤਾਰਾਮਨ ਪੁਣੇ ਜ਼ਿਲ੍ਹੇ ਦੇ ਚਾਰ ਦਿਨਾਂ ਦੌਰੇ ਦੌਰਾਨ ਅੱਜ ਬਾਰਾਮਤੀ ਲੋਕ ਸਭਾ ਹਲਕੇ ’ਚ ਗਏ ਸਨ। ਪੁਣੇ ਸ਼ਹਿਰ ਦੇ ‘ਆਪ’ ਤਰਜਮਾਨ ਮੁਕੰਦ ਕਿਰਦਤ ਨੇ ਪਾਰਟੀ ਵਰਕਰਾਂ ਨੇ ਸੀਤਾਰਾਮਨ ਦੇ ਕਾਫ਼ਲੇ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਅਤੇ ਮਹਿੰਗਾਈ ਅਤੇ ਜੀਐੱਸਟੀ ਨੂੰ ਲੈ ਕੇ ਰੋਸ ਜਤਾਉਂਦਿਆਂ ਕਾਲੀਆਂ ਦਿਖਾਈਆਂ। -ਪੀਟੀਆਈ
[ad_2]
- Previous ਏਟੀਐਮ ਬਦਲ ਕੇ ਡੇਢ ਲੱਖ ਰੁਪਏ ਕਢਵਾਏ
- Next ਬਨਾਉਟੀ ਦੀ ਥਾਂ ਆਜ਼ਾਦ ਲੋਕਤੰਤਰ ਵਿਚ ਆਖਰੀ ਸਾਹ ਲੈਣਾ ਪਸੰਦ ਕਰਾਂਗਾ: ਦਲਾਈਲਾਮਾ
0 thoughts on “ਪੁਣੇ ਵਿੱਚ ‘ਆਪ’ ਵਰਕਰਾਂ ਨੇ ਸੀਤਾਰਾਮਨ ਦੇ ਕਾਫ਼ਲੇ ਨੂੰ ਕਾਲੀਆਂ ਝੰਡੀਆਂ ਦਿਖਾਈਆਂ”