ਰੇਤ ਖਣਨ ਮਾਮਲਾ: ਕਿਸਾਨਾਂ ਅੱਗੇ ਝੁਕਿਆ ਪ੍ਰਸ਼ਾਸਨ, ਨਾਜਾਇਜ਼ ਖਣਨ ਦੇ ਕੇਸ ਰੱਦ ਕੀਤੇ
[ad_1]
ਜਗਤਾਰ ਅਨਜਾਣ
ਮੌੜ ਮੰਡੀ, 22 ਸਤੰਬਰ
ਭਾਰਤੀ ਕਿਸਾਨ ਯੂਨੀਅਨ ਉਗਰਾਹਾਂ ਵੱਲੋਂ ਸੂਬਾ ਕਮੇਟੀ ਦੇ ਸੱਦੇ ’ਤੇ ਪੰਜਾਬ ਸਰਕਾਰ ਵਿਰੁੱਧ ਮੌੜ ਵਿਚ ਬਠਿੰਡਾ ਦਿੱਲੀ ਰੇਲਵੇ ਟਰੈਕ ਜਾਮ ਕਰਕੇ ਨਾਅਰੇਬਾਜ਼ੀ ਕੀਤੀ। ਸੂਬਾ ਕਮੇਟੀ ਆਗੂ ਝੰਡਾ ਸਿੰਘ ਜੇਠੂਕੇ ਨੇ ਸਟੇਜ ਤੋਂ ਸੰਬੋਧਨ ਕਰਦਿਆਂ ਕਿਹਾ ਕਿ ਜਦੋਂ ਤੱਕ ਮੌੜ ਦੇ ਹਲਕਾ ਵਿਧਾਇਕ ਸੁਖਵੀਰ ਮਾਈਸਰਖਾਨਾ ਵੱਲੋਂ ਕਿਸਾਨਾਂ ’ਤੇ ਕਰਵਾਏ ਨਾਜਾਇਜ਼ ਮਾਈਨਿੰਗ ਦੇ ਮਾਮਲੇ ਨੂੰ ਰੱਦ ਨਹੀਂ ਕੀਤਾ ਜਾਂਦਾ ,ਉਦੋਂ ਤੱਕ ਇਹ ਸੰਘਰਸ਼ ਜਾਰੀ ਰਹੇਗਾ। ਇਸ ਤੋਂ ਬਾਅਦ ਕਿਸਾਨ ਆਗੂਆਂ ਨੂੰ ਆਈ ਜੀ ਮੁਖਵਿੰਦਰ ਛੀਨਾ ਨੇ ਮੀਟਿੰਗ ਲਈ ਬਠਿੰਡਾ ਬੁਲਾ ਲਿਆ ਜਿੱਥੇ ਪਰਚੇ ਨੂੰ ਰੱਦ ਕਰਨ ਲਈ ਸਹਿਮਤੀ ਬਣ ਗਈ। ਜਦੋਂ ਕਿਸਾਨ ਰਸਮੀ ਐਲਾਨ ਨਾਲ ਨਾ ਮੰਨੇ ਤਾਂ ਵਧੀਕ ਡਿਪਟੀ ਕਮਿਸ਼ਨਰ ਰਾਹੁਲ ਵੱਲੋਂ ਰੇਲਵੇ ਟਰੈਕ ਮੌੜ ਵਿਖੇ ਚੱਲ ਰਹੇ ਧਰਨੇ ਦੀ ਸਟੇਜ ਤੋਂ ਆ ਕੇ ਕਿਸਾਨਾਂ ਨੂੰ ਭਰੋਸੇ ਵਿਚ ਲੈਂਦਿਆਂ ਖਣਨ ਮਾਮਲੇ ਵਿਚ ਦਰਜ ਕੀਤੇ ਨਾਜਾਇਜ਼ ਕੇਸ ਨੂੰ ਰੱਦ ਕਰਨ ਦਾ ਐਲਾਨ ਕੀਤਾ ਤੇ ਰਹਿੰਦੀ ਕਾਨੂੰਨੀ ਪ੍ਰਕਿਰਿਆ ਨੂੰ ਪੰਜ ਦਿਨਾਂ ਅੰਦਰ ਪੂਰਾ ਕਰਨ ਲਈ ਵਿਸ਼ਵਾਸ਼ ਦਿਵਾਇਆ ਜਿਸ ਦੇ ਚਲਦਿਆਂ ਕਿਸਾਨਾਂ ਨੇ ਧਰਨੇ ਨੂੰ ਸਮਾਪਤ ਕਰ ਦਿੱਤਾ।
[ad_2]
- Previous ਬਨਾਉਟੀ ਦੀ ਥਾਂ ਆਜ਼ਾਦ ਲੋਕਤੰਤਰ ਵਿਚ ਆਖਰੀ ਸਾਹ ਲੈਣਾ ਪਸੰਦ ਕਰਾਂਗਾ: ਦਲਾਈਲਾਮਾ
- Next ਮਿਆਂਮਾਰ ਦੇ ਮਯਾਵਾਡੀ ਇਲਾਕੇ ਵਿੱਚੋਂ 32 ਭਾਰਤੀਆਂ ਨੂੰ ਬਚਾਇਆ
0 thoughts on “ਰੇਤ ਖਣਨ ਮਾਮਲਾ: ਕਿਸਾਨਾਂ ਅੱਗੇ ਝੁਕਿਆ ਪ੍ਰਸ਼ਾਸਨ, ਨਾਜਾਇਜ਼ ਖਣਨ ਦੇ ਕੇਸ ਰੱਦ ਕੀਤੇ”