Loader

ਦੱਖਣੀ ਕੋਰੀਆ ਵਿੱਚ ਮਾਲ ’ਚ ਅੱਗ ਲੱਗਣ ਕਾਰਨ 7 ਮੌਤਾਂ

00
ਦੱਖਣੀ ਕੋਰੀਆ ਵਿੱਚ ਮਾਲ ’ਚ ਅੱਗ ਲੱਗਣ ਕਾਰਨ 7 ਮੌਤਾਂ

[ad_1]

ਸਿਓਲ, 26 ਸਤੰਬਰ

ਦੱਖਣੀ ਕੋਰੀਆ ਦੇ ਸ਼ਹਿਰ ਡਾੲੇਜਿਓਨ ਵਿੱਚ ਇੱਕ ਸ਼ਾਪਿੰਗ ਮਾਲ ਦੀ ਬੇਸਮੈਂਟ ਵਿੱਚ ਅੱਗ ਲੱਗਣ ਕਾਰਨ ਘੱਟੋ ਘੱਟ ਸੱਤ ਜਣਿਆਂ ਦੀ ਮੌਤ ਹੋ ਗਈ। ਡਾਏਜਿਓਨ ਫਾਇਰ ਹੈੱਡਕੁਆਰਟਰ ਦੇ ਅਧਿਕਾਰੀ ਗੋ ਸਿਯੁੰਗ-ਚਿਓਲ ਨੇ ਦੱਸਿਆ ਕਿ ਫਾਇਰ ਬ੍ਰਿਗੇਡ ਅਮਲੇ ਵੱਲੋਂ ਅੱਗ ’ਤੇ ਕਾਬੂ ਪਾ ਲਿਆ ਗਿਆ ਹੈ ਅਤੇ ਲਾਪਤਾ ਲੋਕਾਂ ਦੀ ਤਲਾਸ਼ ਕੀਤੀ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ ਤੁਰੰਤ ਇਹ ਪਤਾ ਨਹੀਂ ਲੱਗ ਕਿ ਹਾਲੇ ਤੱਕ ਕਿੰਨੇ ਲੋਕ ਲਾਪਤਾ ਹਨ। ਅੱਗ ਲੱਗਣ ਦੀ ਇਹ ਘਟਨਾ ਸਵੇਰੇ ਲਗਭਗ 7.45 ਵਜੇ ਵਾਪਰੀ। ਹੁਣ ਤੱਕ 100 ਤੋਂ ਵੱਧ ਲੋਕਾਂ ਨੂੰ ਬਚਾਅ ਲਿਆ ਗਿਆ ਹੈ। ਅੱਗ ਲੱਗਣ ਦੀ ਘਟਨਾ ਦਾ ਪਤਾ ਲੱਗਣ ਮਗਰੋਂ 90 ਫਾਇਰ ਬ੍ਰਿਗੇਡ ਅਤੇ ਅੱਗ ਬੁਝਾਊ ਦੇ ਅਮਲੇ ਦੇ 500 ਤੋਂ ਵੱਧ ਮੌਕੇ ਪਹੁੰਚੇ ਜਿਨ੍ਹਾਂ ਵੱਲੋਂ ਦੁਪਹਿਰ 3 ਕੁ ਵਜੇ ਅੱਗ ’ਤੇ ਕਾਬੂ ਪਾਇਆ ਗਿਆ। -ਏਪੀ[ad_2]

ਇਹ ਖ਼ਬਰ ਕਿਥੋਂ ਲਈ ਗਈ ਹੈ

Tags

Subscription For Radio Chann Pardesi