ਭਾਰਤ ਦੀ ਕਮਰ ਤੋੜ ਰਹੀ ਹੈ ਤੇਲ ਕੀਮਤਾਂ ਵਿੱਚ ਤੇਜ਼ੀ : ਜੈਸ਼ੰਕਰ
[ad_1]
ਵਾਸ਼ਿੰਗਟਨ, 27 ਸਤੰਬਰ
ਵਿਦੇਸ਼ ਮੰਤਰੀ ਐੱਸ. ਜੈਸ਼ੰਕਰ ਨੇ ਅੱਜ ਕਿਹਾ ਕਿ ਭਾਰਤ ਪ੍ਰਤੀ ਵਿਅਕਤੀ ਦੋ ਹਜ਼ਾਰ ਅਮਰੀਕੀ ਡਾਲਰ ਵਾਲੀ ਅਰਥਵਿਵਸਥਾ ਹੈ, ਪਰ ਰੂਸ-ਯੂਕਰੇਨ ਜੰਗ ਕਾਰਨ ਤੇਲ ਦੀਆਂ ਕੀਮਤਾਂ ਵਿੱਚ ਤੇਜ਼ੀ ਨੂੰ ਲੈ ਕੇ ਫ਼ਿਕਰਮੰਦ ਹੈ ਅਤੇ ਇਹ ਤੇਜ਼ੀ ਦੇਸ਼ ਦੀ ਕਮਰ ਤੋੜ ਰਹੀ ਹੈ। ਜੈਸ਼ੰਕਰ ਅਮਰੀਕੀ ਵਿਦੇਸ਼ ਮੰਤਰੀ ਐਂਟਨੀ ਬਲਿੰਕਨ ਨਾਲ ਦੁਵੱਲੀ ਗੱਲਬਾਤ ਮਗਰੋਂ ਸਾਂਝੀ ਪ੍ਰੈੱਸ ਕਾਨਫਰੰਸ ਨੂੰ ਸੰਬੋਧਨ ਕਰ ਰਹੇ ਸਨ। ਉਨ੍ਹਾਂ ਕਿਹਾ ਕਿ ਵਿਕਾਸਸ਼ੀਲ ਦੇਸ਼ ਇਸ ਗੱਲ ਨੂੰ ਲੈ ਕੇ ਡੂੰਘੀ ਚਿੰਤਾ ਵਿੱਚ ਹਨ ਕਿ ਉਹ ਆਪਣੀਆਂ ਊਰਜਾ ਲੋੜਾਂ ਨੂੰ ਪੂਰਾ ਕਿਵੇਂ ਕਰਨ। ਯੂਕਰੇਨ ਜੰਗ ਬਾਰੇ ਗੱਲ ਕਰਦਿਆਂ ਉਨ੍ਹਾਂ ਕਿਹਾ, ‘‘ਅਸੀਂ ਨਿੱਜੀ ਤੌਰ ’ਤੇ, ਜਨਤਕ ਤੌਰ ’ਤੇ, ਗੁਪਤ ਅਤੇ ਲਗਾਤਾਰ ਕਹਿੰਦੇ ਆ ਰਹੇ ਹਾਂ ਕਿ ਇਹ ਜੰਗ ਕਿਸੇ ਦੇ ਹਿੱਤ ਵਿੱਚ ਨਹੀਂ ਹੈ।’’ ਉਨ੍ਹਾਂ ਕਿਹਾ ਕਿ ਗੱਲਬਾਤ ਅਤੇ ਕੂਟਨੀਤੀ ਰਾਹੀਂ ਹੀ ਅੱਗੇ ਵਧਿਆ ਜਾ ਸਕਦਾ ਹੈ। ਉਧਰ, ਬਲਿੰਕਨ ਨੇ ਕਿਹਾ ਕਿ ਅਮਰੀਕਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਇਸ ਟਿੱਪਣੀ ਨਾਲ ਸਹਿਮਤ ਹੈ ਕਿ ‘ਇਹ ਜੰਗ ਦਾ ਸਮਾਂ ਨਹੀਂ ਹੈ’। -ਪੀਟੀਆਈ
[ad_2]
- Previous ਔਰਤਾਂ ਨੂੰ ‘ਵਸਤੂ’ ਸਮਝਦੀਆਂ ਨੇ ਭਾਜਪਾ ਤੇ ਆਰਐੱਸਐੱਸ: ਰਾਹੁਲ
- Next ਰੌਂਤਾ ਦੇ ਨੌਜਵਾਨ ਦੀ ਕੈਨੇਡਾ ਵਿੱਚ ਮੌਤ
0 thoughts on “ਭਾਰਤ ਦੀ ਕਮਰ ਤੋੜ ਰਹੀ ਹੈ ਤੇਲ ਕੀਮਤਾਂ ਵਿੱਚ ਤੇਜ਼ੀ : ਜੈਸ਼ੰਕਰ”