Loader

ਯੋਗੀ ਵੱਲੋਂ ਅਯੁੱਧਿਆ ਵਿੱਚ ਲਤਾ ਮੰਗੇਸ਼ਵਰ ਚੌਕ ਦਾ ਉਦਘਾਟਨ

00
ਯੋਗੀ ਵੱਲੋਂ ਅਯੁੱਧਿਆ ਵਿੱਚ ਲਤਾ ਮੰਗੇਸ਼ਵਰ ਚੌਕ ਦਾ ਉਦਘਾਟਨ

[ad_1]

ਅਯੁੱਧਿਆ (ਉੱਤਰ ਪ੍ਰਦੇਸ਼)/ਨਵੀਂ ਦਿੱਲੀ, 28 ਸਤੰਬਰ

ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਨੇ ਅੱਜ ਪ੍ਰਸਿੱਧ ਗਾਇਕਾ ‘ਭਾਰਤ ਰਤਨ’ ਲਤਾ ਮੰਗੇਸ਼ਕਰ ਦੀ 93ਵੀਂ ਜੈਯੰਤੀ ਮੌਕੇ ਅਯੁੱਧਿਆ ’ਚ ਉਨ੍ਹਾਂ ਦੇ ਨਾਂਮ ’ਤੇ ਵਿਕਸਤ ਚੌਕ ਦਾ ਉਦਘਾਟਨ ਕੀਤਾ। ਮੁੱਖ ਮੰਤਰੀ ਨੇ ਇੱਥੇ ਇਕ ਪ੍ਰੋਗਰਾਮ ਦੌਰਾਨ ਕੇਂਦਰੀ ਸੈਰ ਸਪਾਟਾ ਮੰਤਰੀ ਜੀ ਕਿਸ਼ਨ ਰੈੱਡੀ ਦੀ ਮੌਜੂਦਗੀ ’ਚ ਲਤਾ ਮੰਗੇਸ਼ਕਰ ਚੌਕ ਦਾ ਉਦਘਾਟਨ ਕੀਤਾ। ਸੂਤਰਾਂ ਮੁਤਾਬਕ ਅਯੁੱਧਿਆ ’ਚ ਸਰਿਊ ਨਦੀ ਕੰਢੇ ਸਥਿਤ ਲਤਾ ਮੰਗੇਸ਼ਕਰ ਚੌਕ ਨੂੰ 7.9 ਕਰੋੜ ਰੁਪਏ ਦੀ ਲਾਗਤ ਨਾਲ ਤਿਆਰ ਕੀਤਾ ਗਿਆ ਹੈ। ਇਸ ਚੌਕ ’ਤੇ 14 ਟਨ ਵਜ਼ਨ ਦੀ 40 ਫੁੱਟ ਲੰਬੀ ਅਤੇ 12 ਮੀਟਰ ਉੱਚੀ ਵੀਣਾ ਸਥਾਪਤ ਕੀਤੀ ਗਈ ਹੈ।

ਇਸੇ ਦੌਰਾਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਪ੍ਰਸਿੱਧ ਗਾਇਕਾ ਲਤਾ ਮੰਗੇਸ਼ਕਰ ਦੀ 93ਵੀਂ ਜੈਯੰਤੀ ਮੌਕੇ ਉਨ੍ਹਾਂ ਨੂੰ ਯਾਦ ਕੀਤਾ ਅਤੇ ਕਿਹਾ ਕਿ ਉਨ੍ਹਾਂ ਨੂੰ ਖੁਸ਼ੀ ਹੈ ਕਿ ਉੱਤਰ ਪ੍ਰਦੇਸ਼ ਦੇ ਅਯੁੱਧਿਆ ਵਿੱਚ ਉਨ੍ਹਾਂ ਦੀ ਯਾਦ ’ਚ ਇਕ ਚੌਕ ਦਾ ਨਾਮਕਰਨ ਕੀਤਾ ਗਿਆ ਹੈ। ਮੋਦੀ ਨੇ ਕਿਹਾ, ‘‘ਲਤਾ ਦੀਦੀ ਦੀ ਜੈਯੰਤੀ ਮੌਕੇ ਅੱਜ ਉਨ੍ਹਾਂ ਨੂੰ ਯਾਦ ਕਰ ਰਿਹਾ ਹਾਂ। ਯਾਦ ਕਰਨ ਨੂੰ ਬਹੁਤ ਕੁਝ ਹੈ.. ਕਈ ਅਜਿਹੇ ਸੰਵਾਦ ਹਨ ਜਿਨ੍ਹਾਂ ਵਿੱਚ ਉਨ੍ਹਾਂ ਨੇ ਮੇਰੇ ’ਤੇ ਪਿਆਰ ਲੁਟਾਇਆ। ਦੇਸ਼ ਦੀਆਂ ਮਹਾਨ ਸ਼ਖ਼ਸੀਅਤਾਂ ’ਚੋਂ ਇਕ ਲਤਾ ਦੀਦੀ ਨੂੰ ਇਹ ਉਚਿਤ ਸ਼ਰਧਾਂਜਲੀ ਹੋਵੇਗੀ।[ad_2]

ਇਹ ਖ਼ਬਰ ਕਿਥੋਂ ਲਈ ਗਈ ਹੈ

Tags

Subscription For Radio Chann Pardesi