ਸ਼ਹਿਜ਼ਾਦਾ ਮੁਹੰਮਦ ਬਿਨ ਸਲਮਾਨ ਸਾਊਦੀ ਅਰਬ ਦਾ ਪ੍ਰਧਾਨ ਮੰਤਰੀ ਨਿਯੁਕਤ
00
[ad_1]
ਦੁਬਈ, 28 ਸਤੰਬਰ
ਸਾਊਦੀ ਅਰਬ ਦੇ ਸ਼ਹਿਜ਼ਾਦੇ ਮੁਹੰਮਦ ਬਿਨ ਸਲਮਾਨ ਨੂੰ ਸ਼ਾਹੀ ਹੁਕਮਾਂ ਤਹਿਤ ਦੇਸ਼ ਦਾ ਪ੍ਰਧਾਨ ਮੰਤਰੀ ਨਿਯੁਕਤ ਕੀਤਾ ਗਿਆ ਹੈ। ਸ਼ਹਿਜ਼ਾਦਾ, ਰਾਜਾ ਸਲਮਾਨ ਦਾ ਵਾਰਸ ਹੈ ਅਤੇ ਉਸ ਕੋਲ ਪਹਿਲਾਂ ਹੀ ਬਹੁਤ ਤਾਕਤਾਂ ਹਨ। ਰਾਜ ਦੇ ਰੋਜ਼ਾਨਾ ਦੇ ਕੰਮਕਾਜ ਵੀ ਸ਼ਹਿਜ਼ਾਦਾ ਮੁਹੰਮਦ ਬਿਨ ਸਲਮਾਨ ਹੀ ਦੇਖਦਾ ਹੈ। ਸਾਊਦੀ ਪ੍ਰੈੱਸ ਏਜੰਸੀ ਨੇ ਮੁਹੰਮਦ ਬਿਨ ਸਲਮਾਨ ਦੀ ਪ੍ਰਧਾਨ ਮੰਤਰੀ ਵਜੋਂ ਨਿਯੁਕਤੀ ਹੋਣ ਬਾਰੇ ਖਬਰ ਦਿੱਤੀ। ਸ਼ਾਹੀ ਹੁਕਮਾਂ ਵਿੱਚ ਕਿਹਾ ਗਿਆ ਹੈ ਕਿ ਰਾਜਾ ਸਲਮਾਨ ਮੰਤਰੀ ਮੰਡਲ ਦੀਆਂ ਮੀਟਿੰਗਾਂ ਦੀ ਪ੍ਰਧਾਨਗੀ ਕਰਨਾ ਜਾਰੀ ਰੱਖਣਗੇ। -ੲੇਪੀ
[ad_2]
- Previous ਯੋਗੀ ਵੱਲੋਂ ਅਯੁੱਧਿਆ ਵਿੱਚ ਲਤਾ ਮੰਗੇਸ਼ਵਰ ਚੌਕ ਦਾ ਉਦਘਾਟਨ
- Next ਬੇਰੁਜ਼ਗਾਰ ਈਟੀਟੀ ਅਧਿਆਪਕਾਂ ਅਤੇ ਪੁਲੀਸ ਵਿਚਾਲੇ ਝੜਪ
0 thoughts on “ਸ਼ਹਿਜ਼ਾਦਾ ਮੁਹੰਮਦ ਬਿਨ ਸਲਮਾਨ ਸਾਊਦੀ ਅਰਬ ਦਾ ਪ੍ਰਧਾਨ ਮੰਤਰੀ ਨਿਯੁਕਤ”