ਭਗਵੰਤ ਮਾਨ ਕੋਲ ਲੋਕਾਂ ਲਈ ਨਾ ਸਮਾਂ ਹੈ ਤੇ ਨਾ ਪੈਸਾ: ਹਰਸਿਮਰਤ

[ad_1]
ਪੱਤਰ ਪ੍ਰੇਰਕ
ਮਾਨਸਾ, 21 ਅਕਤੂਬਰ
ਬਠਿੰਡਾ ਤੋਂ ਲੋਕ ਸਭਾ ਮੈਂਬਰ ਹਰਸਿਮਰਤ ਕੌਰ ਬਾਦਲ ਨੇ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਹੁਣ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੂੰ ਚਮਕਾਉਣ ਲਈ ਗੁਜਰਾਤ ਅਤੇ ਹਿਮਾਚਲ ਪ੍ਰਦੇਸ਼ ਦੇ ਗੇੜੇ ਮਾਰ ਕੇ ਪੰਜਾਬ ਨੂੰ ਕਰਜ਼ਈ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਭਗਵੰਤ ਮਾਨ ਲੋਕਾਂ ਲਈ ਨਾ ਸਮਾਂ ਕੱਢ ਰਹੇ ਹਨ ਅਤੇ ਨਾ ਹੀ ਵਿਕਾਸ ਲਈ ਪੈਸੇ ਦਾ ਬੰਦੋਬਸਤ ਕਰ ਰਹੇ ਹਨ, ਜਦੋਂਕਿ ਰਾਜ ਦੇ ਲੋਕਾਂ ਦਾ ਆਮ ਆਦਮੀ ਪਾਰਟੀ ਦੇ ਬਦਲਾਅ ਤੋਂ ਭਰੋਸਾ ਪਹਿਲੇ 6 ਮਹੀਨਿਆਂ ਵਿੱਚ ਹੀ ਉਠ ਗਿਆ ਹੈ। ਉਹ ਅੱਜ ਮਾਨਸਾ ਵਿੱਚ ਲੋਕਾਂ ਦੇ ਇਕੱਠ ਨੂੰ ਸੰਬੋਧਨ ਕਰ ਰਹੇ ਸਨ। ਉਨ੍ਹਾਂ ਕਿਹਾ ਕਿ ਭਗਵੰਤ ਮਾਨ ਸਰਕਾਰ ਇਸ਼ਤਿਹਾਰਬਾਜ਼ੀ ਵਿੱਚੋਂ ਬਾਹਰ ਨਹੀਂ ਨਿਕਲ ਰਹੀ ਅਤੇ ਪੰਜਾਬ ਦਾ ਵਿਕਾਸ ਅਤੇ ਪ੍ਰਗਤੀ ਠੱਪ ਹੋ ਕੇ ਰਹਿ ਗਈ ਹੈ।
‘ਡੀਸੀ ਸਾਹਿਬ ਜੇ ਪੰਜਾਬ ਸਰਕਾਰ ਫੰਡ ਨਹੀਂ ਦਿੰਦੀ ਤਾਂ ਮੈਥੋਂ ਲੈ ਲਓ’
ਸਾਬਕਾ ਕੇਂਦਰੀ ਮੰਤਰੀ ਸ੍ਰੀਮਤੀ ਬਾਦਲ ਨੇ ਇੱਥੇ ਹਲਵਾਈ ਦੀ ਦੁਕਾਨ ਨੇੜੇ ਪਿਛਲੇ 8 ਮਹੀਨਿਆਂ ਤੋਂ ਸੀਵਰੇਜ ਦੇ ਗੰਦੇ ਪਾਣੀ ਵਿਚ ਰਹਿ ਰਹੇ ਲੋਕਾਂ ਪ੍ਰਤੀ ਚਿੰਤਾ ਪ੍ਰਗਟ ਕਰਦਿਆਂ ਸਰਕਾਰ ’ਤੇ ਤਿੱਖੇ ਨਿਸ਼ਾਨੇ ਸਾਧੇ। ਉਨ੍ਹਾਂ ਡੀਸੀ ਮਾਨਸਾ ਨੂੰ ਆਪਣੇ ਅਖਤਿਆਰੀ ਫੰਡ ਤੋਂ ਸਮੱਸਿਆ ਦੇ ਹੱਲ ਕਰਨ ਲਈ ਕਿਹਾ। ਉਨ੍ਹਾਂ ਡੀਸੀ ਨੂੰ ਫੋਨ ਕਰਕੇ ਕਿਹਾ ਕਿ ਮਾਨਸਾ ਦੇ ਬਹੁਤੇ ਵਾਰਡਾਂ ਦੀ ਹਾਲਤ ਬਦ ਤੋਂ ਬਦਤਰ ਹੈ, ਪਰ ਪ੍ਰਸ਼ਾਸਨ ਸਮੇਤ ਸਰਕਾਰ ਸੁੱਤੀ ਪਈ ਹੈ। ਉਨ੍ਹਾਂ ਕਿਹਾ ਕਿ ਡੀਸੀ ਸਾਹਿਬ ਜੇ ਪੰਜਾਬ ਸਰਕਾਰ ਤੁਹਾਨੂੰ ਕੋਈ ਫੰਡ ਨਹੀਂ ਦਿੰਦੀ ਤਾਂ ਮੇਰੇ ਤੋਂ ਲੈ ਲਓ।
[ad_2]
-
Previous ਕੀਨੀਆ ਵਿੱਚ ਦੋ ਲਾਪਤਾ ਭਾਰਤੀਆਂ ਦੀ ਹੱਤਿਆ; ਰਾਸ਼ਟਰਪਤੀ ਦੇ ਸਹਿਯੋਗੀ ਨੇ ਕੀਤਾ ਦਾਅਵਾ
-
Next ਕੁਸ਼ਤੀ: ਅਮਨ ਨੇ 57 ਕਿਲੋ ਵਿੱਚ ਖ਼ਿਤਾਬ ਜਿੱਤਿਆ
0 thoughts on “ਭਗਵੰਤ ਮਾਨ ਕੋਲ ਲੋਕਾਂ ਲਈ ਨਾ ਸਮਾਂ ਹੈ ਤੇ ਨਾ ਪੈਸਾ: ਹਰਸਿਮਰਤ”