Loader

ਸੁਪਰੀਮ ਕੋਰਟ ਵੱਲੋਂ ਆਈਪੀਐੱਸ ਅਧਿਕਾਰੀ ਦੇ ਬਰਖ਼ਾਸਤਗੀ ਸਬੰਧੀ ਆਦੇਸ਼ ’ਤੇ ਰੋਕ ਲਾਉਣ ਤੋਂ ਨਾਂਹ

00
ਸੁਪਰੀਮ ਕੋਰਟ ਵੱਲੋਂ ਆਈਪੀਐੱਸ ਅਧਿਕਾਰੀ ਦੇ ਬਰਖ਼ਾਸਤਗੀ ਸਬੰਧੀ ਆਦੇਸ਼ ’ਤੇ ਰੋਕ ਲਾਉਣ ਤੋਂ ਨਾਂਹ

[ad_1]

ਨਵੀਂ ਦਿੱਲੀ, 28 ਸਤੰਬਰ

ਸੁਪਰੀਮ ਕੋਰਟ ਨੇ ਬੁੱਧਵਾਰ ਨੂੰ ਗੁਜਰਾਤ ਕੇਡਰ ਦੇ ਆਈਪੀਐੱਸ ਅਧਿਕਾਰੀ ਸਤੀਸ਼ ਚੰਦਰ ਵਰਮਾ ਨੂੰ ਨੌਕਰੀ ਤੋਂ ਬਰਖਾਸਤ ਕਰਨ ਵਾਲੇ ਕੇਂਦਰ ਦੇ ਆਦੇਸ਼ ’ਤੇ ਰੋਕ ਲਗਾਉਣ ਤੋਂ ਇਨਕਾਰ ਕਰ ਦਿੱਤਾ। ਵਰਮਾ ਨੇ ਇਸ਼ਰਤ ਜਹਾਂ ‘ਫਰਜ਼ੀ ਮੁਕਾਬਲਾ’ ਮਾਮਲੇ ਦੀ ਜਾਂਚ ਵਿੱਚ ਕੇਂਦਰੀ ਜਾਂਚ ਬਿਊਰੋ (ਸੀਬੀਆਈ) ਦੀ ਮਦਦ ਕੀਤੀ ਸੀ। ਜਸਟਿਸ ਕੇਐਮ ਜੋਸਫ਼ ਅਤੇ ਰਿਸ਼ੀਕੇਸ਼ ਰੌਏ ਦੀ ਬੈਂਚ ਨੇ ਕਿਹਾ ਕਿ ਉਹ ਦਿੱਲੀ ਹਾਈ ਕੋਰਟ ਦੇ ਉਸ ਹੁਕਮ ਵਿੱਚ ਦਖ਼ਲ ਦੇਣ ਦੀ ਇੱਛੁਕ ਨਹੀਂ ਹੈ, ਜਿਸ ਨੇ ਬਰਖ਼ਾਸਤਗੀ ਦੇ ਹੁਕਮ ’ਤੇ ਰੋਕ ਲਾਉਣ ਤੋਂ ਇਨਕਾਰ ਕਰ ਦਿੱਤਾ ਸੀ, ਕਿਉਂਕਿ ਇਹ ਅੰਤਰਿਮ ਹੁਕਮ ਸੀ। ਦਿੱਲੀ ਹਾਈ ਕੋਰਟ ਨੇ 26 ਸਤੰਬਰ ਨੂੰ ਵਰਮਾ ਦੀ  ਬਰਖ਼ਾਸਤ ਵਾਲੇ ਆਦੇਸ਼ਾਂ ’ਤੇ ਰੋਕ ਲਾਉਣ ਤੋਂ ਇਨਕਾਰ ਕਰ ਦਿੱਤਾ ਸੀ।



[ad_2]

ਇਹ ਖ਼ਬਰ ਕਿਥੋਂ ਲਈ ਗਈ ਹੈ

Tags

0 thoughts on “ਸੁਪਰੀਮ ਕੋਰਟ ਵੱਲੋਂ ਆਈਪੀਐੱਸ ਅਧਿਕਾਰੀ ਦੇ ਬਰਖ਼ਾਸਤਗੀ ਸਬੰਧੀ ਆਦੇਸ਼ ’ਤੇ ਰੋਕ ਲਾਉਣ ਤੋਂ ਨਾਂਹ”

Leave a Reply

Subscription For Radio Chann Pardesi