Loader

ਮਨੁੱਖੀ ਹੱਕਾਂ ਦੇ ਘਾਣ ਦਾ ਨਤੀਜਾ ਹੈ ਸ੍ਰੀਲੰਕਾ ਸੰਕਟ: ਯੂਐੱਨ ਰਿਪੋਰਟ

00
ਮਨੁੱਖੀ ਹੱਕਾਂ ਦੇ ਘਾਣ ਦਾ ਨਤੀਜਾ ਹੈ ਸ੍ਰੀਲੰਕਾ ਸੰਕਟ: ਯੂਐੱਨ ਰਿਪੋਰਟ

[ad_1]

ਜਨੇਵਾ/ਕੋਲੰਬੋ, 7 ਸਤੰਬਰ

ਸੰਯੁਕਤ ਰਾਸ਼ਟਰ ਦੀ ਇਕ ਰਿਪੋਰਟ ਮੁਤਾਬਕ ਸ੍ਰੀਲੰਕਾ ਦੇ ਆਰਥਿਕ ਸੰਕਟ ਲਈ ਉੱਥੇ ਹੁੰਦੇ ਰਿਹਾ ਮਨੁੱਖੀ ਹੱਕਾਂ ਦਾ ਘਾਣ ਵੀ ਜ਼ਿੰਮੇਵਾਰ ਹੈ। ਰਿਪੋਰਟ ਵਿਚ ਕਿਹਾ ਗਿਆ ਹੈ ਕਿ ਅਤੀਤ ਤੇ ਵਰਤਮਾਨ ’ਚ ਹੋਏ ਮਨੁੱਖੀ ਹੱਕਾਂ ਦੇ ਘਾਣ ਨੂੰ ਨਜ਼ਰਅੰਦਾਜ਼ ਕੀਤੇ ਜਾਣ ਨਾਲ ਸ੍ਰੀਲੰਕਾ ਲਈ ਮੁਸ਼ਕਲਾਂ ਪੈਦਾ ਹੋਈਆਂ ਹਨ। ਇਸ ਤੋਂ ਇਲਾਵਾ ਆਰਥਿਕ ਅਪਰਾਧ ਤੇ ਭ੍ਰਿਸ਼ਟਾਚਾਰ ਵੀ ਟਾਪੂ ਮੁਲਕ ਦੀ ਆਰਥਿਕਤਾ ਢਹਿ-ਢੇਰੀ ਹੋਣ ਲਈ ਜ਼ਿੰਮੇਵਾਰ ਹਨ। ਰਿਪੋਰਟ ਵਿਚ ਸ੍ਰੀਲੰਕਾ ਨੂੰ ਮੌਜੂਦਾ ਚੁਣੌਤੀਆਂ ਦੇ ਹੱਲ ਲਈ ਤੁਰੰਤ ਕਦਮ ਚੁੱਕਣ ਤੇ ਮਨੁੱਖੀ ਅਧਿਕਾਰਾਂ ਦੀ ਉਲੰਘਣਾ ਦੁਬਾਰਾ ਹੋਣ ਤੋਂ ਰੋਕਣ ਦੀ ਸਲਾਹ ਦਿੱਤੀ ਗਈ ਹੈ। ਰਿਪੋਰਟ ਵਿਚ ਰਨਿਲ ਵਿਕਰਮਸਿੰਘੇ ਦੀ ਸਰਕਾਰ ਨੂੰ ਤੁਰੰਤ ਕਠੋਰ ਸੁਰੱਖਿਆ ਕਾਨੂੰਨ ਰੱਦ ਕਰਨ, ਸ਼ਾਂਤੀਪੂਰਨ ਰੋਸ ਮੁਜ਼ਾਹਰਿਆਂ ਨੂੰ ਨਾ ਦਬਾਉਣ ਦਾ ਸੱਦਾ ਦਿੱਤਾ ਗਿਆ ਹੈ। 

ਦਿਲਚਸਪ ਤੱਥ ਇਹ ਹੈ ਕਿ ਰਿਪੋਰਟ ਸੰਯੁਕਤ ਰਾਸ਼ਟਰ ਮਨੁੱਖੀ ਅਧਿਕਾਰ ਕੌਂਸਲ ਦੇ ਸੈਸ਼ਨ ਤੋਂ ਪਹਿਲਾਂ ਪੇਸ਼ ਕੀਤੀ ਗਈ ਹੈ। ਇਹ ਸੈਸ਼ਨ 12 ਸਤੰਬਰ ਤੋਂ ਸੱਤ ਅਕਤੂਬਰ ਤੱਕ ਜਨੇਵਾ ਵਿਚ ਹੋਵੇਗਾ। ਇਸ ਮੌਕੇ ਸ੍ਰੀਲੰਕਾ ਬਾਰੇ ਮਤਾ ਪੇਸ਼ ਕੀਤੇ ਜਾਣ ਦੀ ਸੰਭਾਵਨਾ ਹੈ। ਦੱਸਣਯੋਗ ਹੈ ਕਿ ਇਹ ਪਹਿਲੀ ਵਾਰ ਹੈ ਜਦ ਸੰਯੁਕਤ ਰਾਸ਼ਟਰ ਦੀ ਇਕਾਈ ਨੇ ਸ੍ਰੀਲੰਕਾ ਦੇ ਆਰਥਿਕ ਸੰਕਟ ਨੂੰ ਮੁਲਕ ਵਿਚ ਵੱਡੇ ਪੱਧਰ ਉਤੇ ਹੋਏ ਮਨੁੱਖੀ ਹੱਕਾਂ ਦੇ ਉਲੰਘਣ ਨਾਲ ਜੋੜਿਆ ਹੈ। -ਪੀਟੀਆਈ



[ad_2]

ਇਹ ਖ਼ਬਰ ਕਿਥੋਂ ਲਈ ਗਈ ਹੈ

Tags

0 thoughts on “ਮਨੁੱਖੀ ਹੱਕਾਂ ਦੇ ਘਾਣ ਦਾ ਨਤੀਜਾ ਹੈ ਸ੍ਰੀਲੰਕਾ ਸੰਕਟ: ਯੂਐੱਨ ਰਿਪੋਰਟ”

Leave a Reply

Subscription For Radio Chann Pardesi