ਉੱਤਰ ਪ੍ਰਦੇਸ਼: ਦੁਰਗਾ ਪੂਜਾ ਵਾਲੇ ‘ਪੰਡਾਲ’ ਵਿੱਚ ਅੱਗ ਲੱਗੀ; 42 ਜਣੇ ਝੁਲਸੇ
00
[ad_1]
ਭਦੋਹੀ (ਉੱਤਰ ਪ੍ਰਦੇਸ਼), 2 ਅਕਤੂਬਰ
ਉੱਤਰ ਪ੍ਰਦੇਸ਼ ਦੇ ਭਦੋਹੀ ਵਿੱਚ ਅੱਜ ਦੁਰਗਾ ਪੂਜਾ ਵਾਲੇ ‘ਪੰਡਾਲ’ ਵਿੱਚ ਅੱਗ ਲੱਗਣ ਕਾਰਨ 42 ਜਣੇ ਜ਼ਖ਼ਮੀ ਹੋ ਗਏ। ਜ਼ਿਲ੍ਹਾ ਮੈਜਿਸਟਰੇਟ ਗੁਰਾਂਗ ਰਾਠੀ ਨੇ ਦੱਸਿਆ ਕਿ ਔਰਾਈ ਥਾਣੇ ਅਧੀਨ ਇਲਾਕੇ ਵਿੱਚ ਅੱਗ ਲੱਗਣ ਦੀ ਘਟਨਾ ਦੇ ਕਾਰਨਾਂ ਦੀ ਜਾਂਚ ਕੀਤੀ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ ਮੌਕੇ ’ਤੇ ਅਧਿਕਾਰੀਆਂ ਵੱਲੋਂ ਬਚਾਅ ਕਾਰਜ ਜਾਰੀ ਹਨ। ਜ਼ਖ਼ਮੀਆਂ ਵਿੱਚੋਂ 9 ਨੂੰ ਸਥਾਨਕ ਹਸਪਤਾਲ ਵਿੱਚ ਜਦਕਿ ਬੁਰੀ ਤਰ੍ਹਾਂ ਝੁਲਸੇ 33 ਜਣਿਆਂ ਨੂੰ ਵਾਰਾਣਸੀ ਦੇ ਹਸਪਤਾਲ ਲਈ ਰੈਫਰ ਕੀਤਾ ਗਿਆ ਹੈ। ਘਟਨਾ ਵਾਪਰਨ ਮੌਕੇ ਪੰਡਾਲ ਵਿੱਚ ਲਗਪਗ 300 ਵਿਅਕਤੀ ਮੌਜੂਦ ਸਨ। ਮੁੱਢਲੀ ਜਾਂਚ ਮੁਤਾਬਕ ਅੱਗ ਲੱਗਣ ਦਾ ਕਾਰਨ ਸ਼ਾਰਟ ਸਰਕਟ ਮੰਨਿਆ ਜਾ ਰਿਹਾ ਹੈ। -ਪੀਟੀਆਈ
[ad_2]
- Previous ਦੀਪਕ ਟੀਨੂੰ ਦੇ ਫ਼ਰਾਰ ਹੋਣ ਮਗਰੋਂ ਲਾਰੈਂਸ ਬਿਸ਼ਨੋਈ ਗੈਂਗ ਨੇ ਪੰਜਾਬ ਪੁਲੀਸ ਨੂੰ ਚਿਤਾਵਨੀ ਦਿੱਤੀ
- Next ਰੂਸੀ ਫ਼ੌਜ ਹੱਥੋਂ ਲੀਮਾਨ ਸ਼ਹਿਰ ਖੁੱਸਿਆ; ਜ਼ੇਲੈਂਸਕੀ ਦੇ ਪਿੱਤਰੀ ਕਸਬੇ ’ਤੇ ਹਮਲੇ
0 thoughts on “ਉੱਤਰ ਪ੍ਰਦੇਸ਼: ਦੁਰਗਾ ਪੂਜਾ ਵਾਲੇ ‘ਪੰਡਾਲ’ ਵਿੱਚ ਅੱਗ ਲੱਗੀ; 42 ਜਣੇ ਝੁਲਸੇ”