Loader

ਸੋਨ ਤਗ਼ਮਾ ਜੇਤੂ ਖਿਡਾਰੀ ਦਾ ਪਿੰਡ ਪਹੁੰਚਣ ’ਤੇ ਸਨਮਾਨ

00
ਸੋਨ ਤਗ਼ਮਾ ਜੇਤੂ ਖਿਡਾਰੀ ਦਾ ਪਿੰਡ ਪਹੁੰਚਣ ’ਤੇ ਸਨਮਾਨ

[ad_1]

ਫ਼ਤਹਿਗੜ੍ਹ ਸਾਹਿਬ: ਬਲਾਕ ਖੇੜਾ ’ਚ ਪੈਂਦੇ ਪਿੰਡ ਦਾਦੂਮਾਜਰਾ ਦੇ ਖਿਡਾਰੀ ਪਰਮੀਤ ਸਿੰਘ ਬੈਦਵਾਣ ਨੇ ਪੰਜਾਬ ਸਰਕਾਰ ਵੱਲੋਂ ਕਰਵਾਈਆਂ ਜਾ ਰਹੀਆਂ ‘ਖੇਡਾਂ ਵਤਨ ਪੰਜਾਬ ਦੀਆਂ’ ਖੇਡ ਕਰਾਟੇ ਵਿਚ ਜ਼ਿਲ੍ਹਾ ਪਟਿਆਲਾ ਵਿੱਚੋਂ ਪਹਿਲਾ ਸਥਾਨ ਹਾਸਲ ਕੀਤਾ। ਉਸ ਦੀ ਜਲੰਧਰ ’ਚ ਕਰਵਾਈਆਂ ਜਾ ਰਹੀਆਂ ਰਾਜ ਪੱਧਰੀ ਖੇਡਾਂ ਵਿਚ ਚੋਣ ਹੋ ਗਈ। ਇਸ ਮੌਕੇ ਪਿੰਡ ਵਾਸੀਆਂ ਵੱਲੋਂ ਇੱਕ ਸਮਾਗਮ ਦੌਰਾਨ ਖਿਡਾਰੀ ਪਰਮੀਤ ਸਿੰਘ ਬੈਦਵਾਣ ਦਾ ਸਨਮਾਨ ਕੀਤਾ ਗਿਆ। ਇਸ ਮੌਕੇ ਗੁਰਬਚਨ ਸਿੰਘ ਸੋਨੀ ਨੇ ਕਿਹਾ ਕਿ ਉਨ੍ਹਾਂ ਲਈ ਮਾਣ ਵਾਲੀ ਗੱਲ ਹੈ ਕਿ ਉਨ੍ਹਾਂ ਦੇ ਪਿੰਡ ਦੇ ਖਿਡਾਰੀ ਦੀ ਰਾਜ ਪੱਧਰੀ ਖੇਡਾਂ ਵਿਚ ਚੋਣ ਹੋਈ ਤੇ ਪਿਤਾ ਹਰਜਿੰਦਰ ਸਿੰਘ ਬੈਦਵਾਣ ਦਾ ਨਾਮ ਰੌਸ਼ਨ ਕੀਤਾ ਹੈ। ਇਸ ਮੌਕੇ ਸੇਵਾਦਾਰ ਸੁਰਿੰਦਰ ਸਿੰਘ ਮੁਕੰਦਪੁਰ, ਹਰਦੀਪ ਸਿੰਘ, ਜਸਮੇਰ ਸਿੰਘ, ਪਰਮਜੀਤ ਸ਼ਰਮਾ ਹਾਜ਼ਰ ਸਨ। -ਨਿੱਜੀ ਪੱਤਰ ਪ੍ਰੇਰਕ



[ad_2]

ਇਹ ਖ਼ਬਰ ਕਿਥੋਂ ਲਈ ਗਈ ਹੈ

Tags

0 thoughts on “ਸੋਨ ਤਗ਼ਮਾ ਜੇਤੂ ਖਿਡਾਰੀ ਦਾ ਪਿੰਡ ਪਹੁੰਚਣ ’ਤੇ ਸਨਮਾਨ”

Leave a Reply

Subscription For Radio Chann Pardesi