ਰਾਜਨਾਥ ਵੱਲੋਂ ਔਲੀ ਮਿਲਟਰੀ ਬੇਸ ’ਤੇ ‘ਸ਼ਾਸਤਰ ਪੂਜਾ’
00
[ad_1]
ਨਵੀਂ ਦਿੱਲੀ, 5 ਅਕਤੂਬਰ
ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਵਿਜੈ ਦਸ਼ਮੀ ਮੌਕੇ ਅੱਜ ਉਤਰਾਖੰਡ ਦੇ ਔਲੀ ਵਿੱਚ ਮਿਲਟਰੀ ਬੇਸ ’ਤੇ ‘ਸ਼ਾਸਤਰ ਪੂਜਾ’ ਕੀਤੀ। ਇਸ ਮੌਕੇ ਸੈਨਿਕਾਂ ਨੂੰ ਸੰਬੋਧਨ ਕਰਦਿਆਂ ਉਨ੍ਹਾਂ ਨੇ ਪੂਰਬੀ ਲੱਦਾਖ ਦੀ ਗਲਵਾਨ ਘਾਟੀ ਵਿੱਚ ਜੂਨ 2020 ਵਿੱਚ ਝੜਪ ਦੌਰਾਨ ਫੌਜੀ ਜਵਾਨਾਂ ਵੱਲੋਂ ਦਿਖਾਈ ਅਨੂਠੀ ਬਹਾਦਰੀ ਅਤੇ ਹੌਸਲੇ ਦੀ ਪ੍ਰਸੰਸਾ ਕੀਤੀ। ਉਨ੍ਹਾਂ ਕਿਹਾ ਕਿ ਭਾਰਤ ‘ਪੂਰਾ ਸੰਸਾਰ ਇੱਕ ਪਰਿਵਾਰ ਹੈ’ ਦੇ ਸਿਧਾਂਤ ਵਿੱਚ ਵਿਸ਼ਵਾਸ ਕਰਦਾ ਹੈ, ਪਰ ਜੇਕਰ ਕੋਈ ਬਾਹਰਲਾ ਇਸ ਵੱਲ ‘ਮੈਲੀ ਨਜ਼ਰ’ ਨਾਲ ਰੱਖੇ ਹੈ ਤਾਂ ਉਸ ਦਾ ਮੂੰਹ ਤੋੜ ਜਵਾਬ ਵੀ ਦਿੰਦਾ ਹੈ।ਇਸ ਮੌਕੇ ਥਲ ਸੈਨਾ ਪ੍ਰਮੁੱਖ ਜਨਰਲ ਮਨੋਜ ਪਾਂਡੇ ਅਤੇ ਸੂਰਿਆ ਕਮਾਂਡ ਦੇ ਜਨਰਲ-ਅਫਸਰ- ਕਮਾਂਡਿੰਗ-ਇਨ-ਚੀਫ ਯੋਗੇਂਦਰ ਦਿਮਰੀ ਸਣੇ ਹੋਰ ਅਧਿਕਾਰੀ ਵੀ ਮੌਜੂਦ ਸਨ। -ਪੀਟੀਆਈ
[ad_2]
- Previous ਮੁਹਾਲੀ: ਕੇਜਰੀਵਾਲ ਦੀ ‘ਛੋਟੀ ਭੈਣ’ ਪੈਟਰੋਲ ਦੀ ਬੋਤਲ ਨਾਲ ਪਾਣੀ ਦੀ ਟੈਂਕੀ ’ਤੇ ਚੜ੍ਹੀ
- Next ਕਾਬੁਲ ਵਿੱਚ ਗ੍ਰਹਿ ਮੰਤਰਾਲੇ ਦੀ ਇਮਾਰਤ ’ਚ ਧਮਾਕਾ, ਦੋ ਹਲਾਕ
0 thoughts on “ਰਾਜਨਾਥ ਵੱਲੋਂ ਔਲੀ ਮਿਲਟਰੀ ਬੇਸ ’ਤੇ ‘ਸ਼ਾਸਤਰ ਪੂਜਾ’”