Loader

ਭਾਰਤ ਨੇ ਅਮਰੀਕੀ ਸਫ਼ੀਰ ਦੀ ਮਕਬੂਜ਼ਾ ਕਸ਼ਮੀਰ ਫੇਰੀ ’ਤੇ ਉਜਰ ਦਰਜ ਕਰਵਾਇਆ

00
ਭਾਰਤ ਨੇ ਅਮਰੀਕੀ ਸਫ਼ੀਰ ਦੀ ਮਕਬੂਜ਼ਾ ਕਸ਼ਮੀਰ ਫੇਰੀ ’ਤੇ ਉਜਰ ਦਰਜ ਕਰਵਾਇਆ

[ad_1]

ਨਵੀਂ ਦਿੱਲੀ, 7 ਅਕਤੂਬਰ

ਭਾਰਤ ਨੇ ਇਸਲਾਮਾਬਾਦ ਵਿੱਚ ਅਮਰੀਕੀ ਰਾਜਦੂਤ ਡੋਨਲਡ ਬਲੋਮ ਦੀ ਮਕਬੂਜ਼ਾ ਕਸ਼ਮੀਰ ਫੇਰੀ ਬਾਰੇ ਅਮਰੀਕਾ ਕੋਲ ਆਪਣਾ ਉਜਰ ਦਰਜ ਕਰਵਾ ਦਿੱਤਾ ਹੈ। ਭਾਰਤ ਨੇ ਰਾਜਦੂਤ ਵੱਲੋਂ ਉਥੇ ਕੁਝ ਮੀਟਿੰਗਾਂ ਕਰਨ ’ਤੇ ਵੀ ਇਤਰਾਜ਼ ਕੀਤਾ ਹੈ। ਵਿਦੇਸ਼ ਮੰਤਰਾਲੇ ਦੇ ਤਰਜਮਾਨ ਅਰਿੰਦਮ ਬਾਗਚੀ ਨੇ ਕਿਹਾ, ‘‘ਅਸੀਂ ਯੂਐੱਸ ਰਾਜਦੂਤ ਦੀ ਮਕਬੂਜ਼ਾ ਕਸ਼ਮੀਰ ਵਿਚਲੀ ਫੇਰੀ ਤੇ ਉਥੇ ਮੀਟਿੰਗਾਂ ਕਰਨ ਬਾਰੇ ਆਪਣਾ ਇਤਰਾਜ਼ ਅਮਰੀਕਾ ਕੋਲ ਦਰਜ ਕਰ ਦਿੱਤਾ ਹੈ।’’ ਇਸ ਸਾਲ ਅਪਰੈਲ ਵਿੱਚ ਅਮਰੀਕੀ ਕਾਂਗਰਸ ਦੀ ਮਹਿਲਾ ਮੈਂਬਰ ਇਲਹਾਨ ਉਮਰ ਵੱਲੋਂ ਮਕਬੂਜ਼ਾ ਕਸ਼ਮੀਰ ਦਾ ਦੌਰਾ ਕਰਨ ’ਤੇ ਵੀ ਭਾਰਤ ਨੇ ਤਿੱਖੀ ਪ੍ਰਤੀਕਿਰਿਆ ਦਿੱਤੀ ਸੀ। -ਪੀਟੀਆਈ



[ad_2]

ਇਹ ਖ਼ਬਰ ਕਿਥੋਂ ਲਈ ਗਈ ਹੈ

Tags

0 thoughts on “ਭਾਰਤ ਨੇ ਅਮਰੀਕੀ ਸਫ਼ੀਰ ਦੀ ਮਕਬੂਜ਼ਾ ਕਸ਼ਮੀਰ ਫੇਰੀ ’ਤੇ ਉਜਰ ਦਰਜ ਕਰਵਾਇਆ”

Leave a Reply

Subscription For Radio Chann Pardesi