ਰਾਜਸਥਾਨ ਸਰਕਾਰ ਨੇ ਅਡਾਨੀ ਨੂੰ ਕੋਈ ਤਰਜੀਹ ਨਹੀਂ ਦਿੱਤੀ: ਰਾਹੁਲ ਗਾਂਧੀ
[ad_1]
ਤੁਰੂਵੈਕੇਰੇ (ਕਰਨਾਟਕ), 8 ਅਕਤੂਬਰ
ਕਾਰੋਬਾਰੀ ਗੌਤਮ ਅਡਾਨੀ ਵੱਲੋਂ ਰਾਜਸਥਾਨ ਵਿੱਚ ਵੱਡਾ ਨਿਵੇਸ਼ ਕਰਨ ਦਾ ਵਾਅਦਾ ਕੀਤੇ ਜਾਣ ਤੋਂ ਇਕ ਦਿਨ ਬਾਅਦ ਅੱਜ ਰਾਹੁਲ ਗਾਂਧੀ ਨੇ ਕਿਹਾ ਕਿ ਸੂਬੇ ਵਿਚਲੀ ਕਾਂਗਰਸ ਸਰਕਾਰ ਨੇ ਕਾਰੋਬਾਰੀ ਨੂੰ ਕੋਈ ਤਰਜੀਹ ਨਹੀਂ ਦਿੱਤੀ ਹੈ। ਉਨ੍ਹਾਂ ਕਿਹਾ ਕਿ ਉਹ ਕਾਰਪੋਰੇਟਾਂ ਖ਼ਿਲਾਫ਼ ਨਹੀਂ ਹਨ ਬਲਕਿ ਏਕਾਧਿਕਾਰ ਖ਼ਿਲਾਫ਼ ਹਨ। ਇੱਥੇ ਇਕ ਪ੍ਰੈੱਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਸ੍ਰੀ ਗਾਂਧੀ ਨੇ ਕਿਹਾ ਕਿ ਜੇਕਰ ਰਾਜਸਥਾਨ ਸਰਕਾਰ ਗਲਤ ਢੰਗ ਨਾਲ ਅਡਾਨੀ ਨੂੰ ਕਾਰੋਬਾਰ ਦਿੰਦੀ ਹੈ ਤਾਂ ਉਹ ਉਸ ਦਾ ਵਿਰੋਧ ਕਰਨਗੇ। ਰਾਜਸਥਾਨ ਸਰਕਾਰ ਦੇ ਪ੍ਰੋਗਰਾਮ ਵਿੱਚ ਅਡਾਨੀ ਦੀ ਹਾਜ਼ਰੀ ਅਤੇ ਕਾਰੋਬਾਰੀ ਵੱਲੋਂ ਸੂਬੇ ਵਿੱਚ ਨਿਵੇਸ਼ ਦਾ ਵਾਅਦਾ ਕਰਨ ਬਾਰੇ ਪੁੱਛਣ ’ਤੇ ਕਾਂਗਰਸ ਦੇ ਸਾਬਕਾ ਪ੍ਰਧਾਨ ਨੇ ਕਿਹਾ, ‘‘ਮੇਰਾ ਝਗੜਾ ਕੁਝ ਕੁ ਚੋਣਵੇਂ ਕਾਰੋਬਾਰੀਆਂ ਦੀ ਮਦਦ ਕਰਨ ਲਈ ਸਿਆਸੀ ਸ਼ਕਤੀ ਦਾ ਇਸਤੇਮਾਲ ਕਰਨ ਸਬੰਧੀ ਹੈ। ਮੇਰਾ ਵਿਰੋਧ ਦੇਸ਼ ਵਿੱਚ ਹਰੇਕ ਕਾਰੋਬਾਰ ’ਚ ਏਕਾਧਿਕਾਰ ਕਾਇਮ ਕਰਨ ਲਈ ਦੋ-ਤਿੰਨ ਜਾਂ ਚਾਰ ਵੱਡੇ ਕਾਰੋਬਾਰੀਆਂ ਦੀ ਸਿਆਸੀ ਤੌਰ ’ਤੇ ਮਦਦ ਕਰਨ ਖ਼ਿਲਾਫ਼ ਹੈ।’’ -ਪੀਟੀਆਈ
[ad_2]
- Previous ਪੰਜਾਬ ’ਚ ਸ਼ਹਿਰੀ ਵਿਕਾਸ ਅਥਾਰਟੀਆਂ ਨੂੰ ਰੈਗੂਲੇਟਰੀ ਪ੍ਰਵਾਨਗੀਆਂ ਸਬੰਧੀ ਸੌਂਪੀਆਂ ਸ਼ਕਤੀਆਂ
- Next ਸਲਾਮਤੀ ਕੌਂਸਲ ਦੀ ਅਤਿਵਾਦ ਦੇ ਟਾਕਰੇ ਬਾਰੇ ਕਮੇਟੀ ਦੀ ਮੀਟਿੰਗ ਮੁੰਬਈ ’ਚ ਹੋਵੇਗੀ
0 thoughts on “ਰਾਜਸਥਾਨ ਸਰਕਾਰ ਨੇ ਅਡਾਨੀ ਨੂੰ ਕੋਈ ਤਰਜੀਹ ਨਹੀਂ ਦਿੱਤੀ: ਰਾਹੁਲ ਗਾਂਧੀ”