ਸਲਾਮਤੀ ਕੌਂਸਲ ਦੀ ਅਤਿਵਾਦ ਦੇ ਟਾਕਰੇ ਬਾਰੇ ਕਮੇਟੀ ਦੀ ਮੀਟਿੰਗ ਮੁੰਬਈ ’ਚ ਹੋਵੇਗੀ
00
[ad_1]
ਸੰਯੁਕਤ ਰਾਸ਼ਟਰ, 8 ਅਕਤੂਬਰ
ਸੰਯੁਕਤ ਰਾਸ਼ਟਰ ਸਲਾਮਤੀ ਕੌਂਸਲ ਦੀ ਅਤਿਵਾਦ ਦੇ ਟਾਕਰੇ ਬਾਰੇ ਕਮੇਟੀ ਦੀ ਇਸ ਮਹੀਨੇ ਮੁੰਬਈ ’ਚ ਮੀਟਿੰਗ ਹੋਵੇਗੀ। ਇਸ ਦੀ ਜਾਣਕਾਰੀ ਦਿੰਦਿਆਂ ਕਮੇਟੀ ਦੀ ਮੁਖੀ ਰੁਚਿਰਾ ਕੰਬੋਜ ਨੇ ਕਿਹਾ ਕਿ ਇਹ 26/11 ਦੇ ਦਹਿਸ਼ਤੀ ਹਮਲੇ ਦੇ ਪੀੜਤਾਂ ਲਈ ਸ਼ਰਧਾਂਜਲੀ ਹੋਵੇਗੀ। ਉਨ੍ਹਾਂ ਕਿਹਾ ਕਿ ਸੰਯੁਕਤ ਰਾਸ਼ਟਰ ਦੀ ਅਹਿਮ ਸੰਸਥਾ ਦੇ ਮੈਂਬਰ ਹਮਲੇ ਦੇ ਪੀੜਤਾਂ ਨੂੰ ਸ਼ਰਧਾ ਦੇ ਫੁੱਲ ਵੀ ਭੇਟ ਕਰਨਗੇ। ਇਹ ਵਿਸ਼ੇਸ਼ ਮੀਟਿੰਗ ਮੁੰਬਈ ਅਤੇ ਨਵੀਂ ਦਿੱਲੀ ’ਚ 28 ਅਤੇ 29 ਅਕਤੂਬਰ ਨੂੰ ਹੋਵੇਗੀ। -ਪੀਟੀਆਈ
[ad_2]
- Previous ਰਾਜਸਥਾਨ ਸਰਕਾਰ ਨੇ ਅਡਾਨੀ ਨੂੰ ਕੋਈ ਤਰਜੀਹ ਨਹੀਂ ਦਿੱਤੀ: ਰਾਹੁਲ ਗਾਂਧੀ
- Next ਰਾਸ਼ਟਰਪਤੀ ਦੇ ਸਵਾਗਤੀ ਸਮਾਰੋਹ ਦੌਰਾਨ ਮਾਨ ਦੀ ਗੈਰ ਹਾਜ਼ਰੀ ’ਤੇ ਰਾਜਪਾਲ ਵੱਲੋਂ ਇਤਰਾਜ਼
0 thoughts on “ਸਲਾਮਤੀ ਕੌਂਸਲ ਦੀ ਅਤਿਵਾਦ ਦੇ ਟਾਕਰੇ ਬਾਰੇ ਕਮੇਟੀ ਦੀ ਮੀਟਿੰਗ ਮੁੰਬਈ ’ਚ ਹੋਵੇਗੀ”