ਮਹਿਲਾਵਾਂ ਸਾਰੇ ਖੇਤਰਾਂ ’ਚ ਦ੍ਰਿੜ੍ਹਤਾ ਨਾਲ ਅੱਗੇ ਵਧ ਰਹੀਆਂ ਹਨ: ਮੁਰਮੂ
00
[ad_1]
ਚੰਡੀਗੜ੍ਹ, 8 ਅਕਤੂਬਰ
ਰਾਸ਼ਟਰਪਤੀ ਦਰੋਪਦੀ ਮੁਰਮੂ ਨੇ ਅੱਜ ਕਿਹਾ ਕਿ ਮਹਿਲਾਵਾਂ ਸਾਰੇ ਖੇਤਰਾਂ ਵਿੱਚ ਦ੍ਰਿੜ੍ਹਤਾ ਤੇ ਸਖ਼ਤ ਮਿਹਨਤ ਨਾਲ ਅੱਗੇ ਵਧ ਰਹੀਆਂ ਹਨ। ਇੱਥੇ ਪੰਜਾਬ ਰਾਜ ਭਵਨ ਵਿੱਚ ਉਨ੍ਹਾਂ ਦੇ ਸਵਾਗਤ ਵਿੱਚ ਰੱਖੇ ਇਕ ਸਮਾਰੋਹ ਨੂੰ ਸੰਬੋਧਨ ਕਰਦਿਆਂ ਰਾਸ਼ਟਰਪਤੀ ਨੇ ਕਿਹਾ ਕਿ ਮਹਿਲਾਵਾਂ ਹਰੇਕ ਖੇਤਰ ਵਿੱਚ ਵਧੀਆ ਕਰ ਰਹੀਆਂ ਹਨ, ਫਿਰ ਚਾਹੇ ਉਹ ਦੇਸ਼ ਦੀਆਂ ਸਰਹੱਦਾਂ ਦੀ ਸੁਰੱਖਿਆ ਹੋਵੇ ਜਾਂ ਜਹਾਜ਼ ਉਡਾਣਾ ਹੋਵੇ ਅਤੇ ਉਹ ਦੇਸ਼ ਨੂੰ ਮਾਣ ਮਹਿਸੂਸ ਕਰਵਾ ਰਹੀਆਂ ਹਨ। ਉਨ੍ਹਾਂ ਦੱਸਿਆ ਕਿ 175 ਟਰੇਨੀ ਆਈਏਐੱਸ ਅਧਿਕਾਰੀਆਂ ਦਾ ਇਕ ਬੈਚ ਰਾਸ਼ਟਰਪਤੀ ਭਵਨ ਆਇਆ ਸੀ ਜਿਨ੍ਹਾਂ ਵਿੱਚੋਂ 52 ਮਹਿਲਾਵਾਂ ਸਨ। ਇਸ ਤੋਂ ਪਹਿਲਾਂ ਦੁਪਹਿਰ ਵੇਲੇ ਰਾਸ਼ਟਰਪਤੀ ਨੇ ਸੁਖਨਾ ਝੀਲ ਵਿਖੇ ਭਾਰਤੀ ਹਵਾਈ ਸੈਨਾ ਦੀ 90ਵੀਂ ਵਰ੍ਹੇਗੰਢ ਨੂੰ ਸਮਰਪਿਤ ਸਮਾਗਮਾਂ ਵਿੱਚ ਸ਼ਾਮਲ ਹੋ ਕੇ ਹਵਾਈ ਸ਼ੋਅ ਦੇਖਿਆ। ਇਸ ਸਮਾਰੋਹ ਵਿੱਚ ਰੱਖਿਆ ਮੰਤਰੀ ਰਾਜਨਾਥ ਸਿੰਘ ਵੀ ਸ਼ਾਮਲ ਸਨ। -ਪੀਟੀਆਈ
[ad_2]
- Previous ਰਾਸ਼ਟਰਪਤੀ ਦੇ ਸਵਾਗਤੀ ਸਮਾਰੋਹ ਦੌਰਾਨ ਮਾਨ ਦੀ ਗੈਰ ਹਾਜ਼ਰੀ ’ਤੇ ਰਾਜਪਾਲ ਵੱਲੋਂ ਇਤਰਾਜ਼
- Next ਭਾਰਤੀ ਹਾਈ ਕਮਿਸ਼ਨ ਕਰ ਰਿਹੈ ਗੈਰ-ਕਾਨੂੰਨੀ ਵੀਜ਼ਾ ਦਿਵਾਉਣ ਦੇ ਮਾਮਲੇ ਦੀ ਜਾਂਚ
0 thoughts on “ਮਹਿਲਾਵਾਂ ਸਾਰੇ ਖੇਤਰਾਂ ’ਚ ਦ੍ਰਿੜ੍ਹਤਾ ਨਾਲ ਅੱਗੇ ਵਧ ਰਹੀਆਂ ਹਨ: ਮੁਰਮੂ”