Loader

ਭਾਰਤੀ ਹਾਈ ਕਮਿਸ਼ਨ ਕਰ ਰਿਹੈ ਗੈਰ-ਕਾਨੂੰਨੀ ਵੀਜ਼ਾ ਦਿਵਾਉਣ ਦੇ ਮਾਮਲੇ ਦੀ ਜਾਂਚ

00
ਭਾਰਤੀ ਹਾਈ ਕਮਿਸ਼ਨ ਕਰ ਰਿਹੈ ਗੈਰ-ਕਾਨੂੰਨੀ ਵੀਜ਼ਾ ਦਿਵਾਉਣ ਦੇ ਮਾਮਲੇ ਦੀ ਜਾਂਚ

[ad_1]

ਲੰਡਨ, 8 ਅਕਤੂਬਰ

ਭਾਰਤੀ ਹਾਈ ਕਮਿਸ਼ਨ ਨੇ ਇੱਥੇ ਕਿਹਾ ਕਿ ਉਹ ਭਾਰਤ ਦੀ ਯਾਤਰਾ ਲਈ ਵੀਜ਼ਾ ਦਿਵਾਉਣ ਵਾਸਤੇ ਅਣਅਧਿਕਾਰਤ ਏਜੰਟ ਵੱਲੋਂ ਗੈਰ-ਕਾਨੂੰਨੀ ਤੌਰ ’ਤੇ ਫੀਸ ਵਸੂਲੇ ਜਾਣ ਦੀਆਂ ਖ਼ਬਰਾਂ ਦੀ ਜਾਂਚ ਕਰ ਰਿਹਾ ਹੈ। ਖ਼ਬਰਾਂ ਵਿੱਚ ਕਿਹਾ ਗਿਆ ਹੈ ਕਿ ਭਾਰਤ ਲਈ ਟੂਰਿਸਟ ਵੀਜ਼ਾ ਹਾਸਲ ਕਰਨ ਵਿੱਚ ਬਰਤਾਨੀਆ ਦੇ ਲੋਕਾਂ ਨੂੰ ਕਾਫੀ ਮੁਸ਼ੱਕਤ ਕਰਨੀ ਪੈ ਰਹੀ ਹੈ। ਬਰਤਾਨਵੀ ਯਾਤਰੀ ਸਮੇਂ ’ਤੇ ਵੀਜ਼ਾ ਦੀ ਪ੍ਰਕਿਰਿਆ ਪੂਰੀ ਨਾ ਹੋਣ ਦੀ ਸ਼ਿਕਾਇਤ ਕਰ ਰਹੇ ਹਨ। ਇਸ ਵਿਚਾਲੇ, ਭਾਰਤੀ ਹਾਈ ਕਮਿਸ਼ਨ ਨੇ ਯਾਤਰੀਆਂ ਨੂੰ ਸ਼ੁੱਕਰਵਾਰ ਨੂੰ ਇਸ ਗੜਬੜ ਪ੍ਰਤੀ ਚੌਕਸ ਕੀਤਾ ਅਤੇ ਕਿਹਾ ਕਿ ਉਹ ਪ੍ਰਕਿਰਿਆ ਨੂੰ ਸੁਚਾਰੂ ਕਰਨ ਲਈ ਕੰਮ ਕਰ ਰਿਹਾ ਹੈ। ਇਸ ਨੇ ਬਰਤਾਨਵੀ ਮੀਡੀਆ ਦੇ ਇਕ ਵਰਗ ਵਿੱਚ ਕੀਤੇ ਗਏ ਉਨ੍ਹਾਂ ਦਾਅਵਿਆਂ ਨੂੰ ਵੀ ਖਾਰਜ ਕਰ ਦਿੱਤਾ ਜਿਨ੍ਹਾਂ ਵਿੱਚ ਕਿਹਾ ਗਿਆ ਸੀ ਕਿ ਅਚਾਨਕ ਵੀਜ਼ਾ ਨੇਮਾਂ ਵਿੱਚ ਬਦਲਾਅ ਕਰ ਦਿੱਤਾ ਗਿਆ ਹੈ ਜਿਸ ਨਾਲ ਬਰਤਾਨਵੀ ਸੈਲਾਨੀ ਪ੍ਰਭਾਵਿਤ ਹੋਏ ਹਨ। -ਪੀਟੀਆਈ



[ad_2]

ਇਹ ਖ਼ਬਰ ਕਿਥੋਂ ਲਈ ਗਈ ਹੈ

Tags

0 thoughts on “ਭਾਰਤੀ ਹਾਈ ਕਮਿਸ਼ਨ ਕਰ ਰਿਹੈ ਗੈਰ-ਕਾਨੂੰਨੀ ਵੀਜ਼ਾ ਦਿਵਾਉਣ ਦੇ ਮਾਮਲੇ ਦੀ ਜਾਂਚ”

Leave a Reply

Subscription For Radio Chann Pardesi