ਭਾਰਤ ਨੂੰ ਰੂਸ ਤੋਂ ਤੇਲ ਖ਼ਰੀਦਣ ਤੋਂ ਕਿਸੇ ਨੇ ਨਹੀਂ ਰੋਕਿਆ: ਪੁਰੀ

[ad_1]
ਵਾਸ਼ਿੰਗਟਨ, 8 ਅਕਤੂਬਰ
ਤੇਲ ਮੰਤਰੀ ਹਰਦੀਪ ਸਿੰਘ ਪੁਰੀ ਨੇ ਕਿਹਾ ਹੈ ਕਿ ਦੁਨੀਆ ਦਾ ਤੀਜਾ ਸਭ ਤੋਂ ਵੱਡਾ ਤੇਲ ਦਰਾਮਦਕਾਰ ਅਤੇ ਖਪਤਕਾਰ ਭਾਰਤ ਕਿਸੇ ਵੀ ਮੁਲਕ ਤੋਂ ਤੇਲ ਖ਼ਰੀਦਣਾ ਜਾਰੀ ਰਖੇਗਾ। ਉਨ੍ਹਾਂ ਕਿਹਾ ਕਿ ਕਿਸੇ ਵੀ ਮੁਲਕ ਨੇ ਭਾਰਤ ਨੂੰ ਰੂਸ ਤੋਂ ਤੇਲ ਖ਼ਰੀਦਣ ਤੋਂ ਨਹੀਂ ਰੋਕਿਆ ਹੈ। ਭਾਰਤ, ਜਿਸ ਨੇ ਰੂਸ ਵੱਲੋਂ ਯੂਕਰੇਨ ’ਤੇ ਕੀਤੇ ਗਏ ਹਮਲੇ ਦੀ ਸਿੱਧੇ ਤੌਰ ’ਤੇ ਆਲੋਚਨਾ ਨਹੀਂ ਕੀਤੀ ਹੈ, ਚੀਨ ਮਗਰੋਂ ਰੂਸ ਤੋਂ ਤੇਲ ਖ਼ਰੀਦਣ ਵਾਲਾ ਦੂਜਾ ਸਭ ਤੋਂ ਵੱਡਾ ਮੁਲਕ ਬਣ ਗਿਆ ਹੈ। ਸ੍ਰੀ ਪੁਰੀ ਇਥੇ ਅਮਰੀਕੀ ਅਧਿਕਾਰੀਆਂ ਨਾਲ ਸਾਫ਼ ਊਰਜਾ ਬਾਰੇ ਗੱਲਬਾਤ ਕਰਨ ਲਈ ਆਏ ਹੋਏ ਹਨ। ਉਨ੍ਹਾਂ ਕਿਹਾ ਕਿ ਇਹ ਸਰਕਾਰ ਦਾ ਨੈਤਿਕ ਫਰਜ਼ ਬਣਦਾ ਹੈ ਕਿ ਉਹ ਆਪਣੇ ਲੋਕਾਂ ਨੂੰ ਕਿਫਾਇਤੀ ਦਰਾਂ ’ਤੇ ਤੇਲ ਮੁਹੱਈਆ ਕਰਵਾਏ। ਭਾਰਤੀ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਭਾਰਤ ਜਿਥੋਂ ਚਾਹੇਗਾ, ਉਹ ਤੇਲ ਖ਼ਰੀਦਦਾ ਰਹੇਗਾ। ਇਸ ਦੌਰਾਨ ਉਨ੍ਹਾਂ ਅਮਰੀਕੀ ਊਰਜਾ ਮੰਤਰੀ ਜੈਨੀਫਰ ਗਰੈਨਹੋਮ ਨਾਲ ਮੀਟਿੰਗ ਵੀ ਕੀਤੀ। ਓਪੇਕ ਵੱਲੋਂ ਉਤਪਾਦਨ ’ਚ ਕਟੌਤੀ ਨਾਲ ਕੌਮਾਂਤਰੀ ਤੇਲ ਕੀਮਤਾਂ ਡਿੱਗਣ ਬਾਰੇ ਪੁਰੀ ਨੇ ਕਿਹਾ ਕਿ ਇਹ ਤੇਲ ਉਤਪਾਦਕਾਂ ਦਾ ਫ਼ੈਸਲਾ ਹੈ ਅਤੇ ਭਾਰਤ ਓਪੇਕ ਦਾ ਹਿੱਸਾ ਨਹੀਂ ਪਰ ਉਸ ਦੇ ਫ਼ੈਸਲਿਆਂ ਨਾਲ ਕੁਝ ਨੁਕਸਾਨ ਜ਼ਰੂਰ ਹੋ ਸਕਦਾ ਹੈ। -ਪੀਟੀਆਈ
[ad_2]
0 thoughts on “ਭਾਰਤ ਨੂੰ ਰੂਸ ਤੋਂ ਤੇਲ ਖ਼ਰੀਦਣ ਤੋਂ ਕਿਸੇ ਨੇ ਨਹੀਂ ਰੋਕਿਆ: ਪੁਰੀ”