ਮਲੇਸ਼ੀਆ ਵਿੱਚ ਆਮ ਚੋਣਾਂ 19 ਨਵੰਬਰ ਨੂੰ
00

[ad_1]
ਕੁਆਲਾਲੰਪੁਰ, 20 ਅਕਤੂਬਰ
ਮਲੇਸ਼ੀਆ ਵਿੱਚ ਆਮ ਚੋਣਾਂ 19 ਨਵੰਬਰ ਨੂੰ ਹੋਣਗੀਆਂ। ਇਹ ਜਾਣਕਾਰੀ ਅੱਜ ਚੋਣ ਕਮਿਸ਼ਨ ਨੇ ਦਿੱਤੀ। ਕਮਿਸ਼ਨ ਦੇ ਚੇਅਰਮੈਨ ਅਬਦੁੱਲ ਗਨੀ ਸਾਲੇਹ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਉਮੀਦਵਾਰਾਂ ਦੀਆਂ ਨਾਮਜ਼ਦਗੀਆਂ 5 ਨਵੰਬਰ ਨੂੰ ਹੋਣਗੀਆਂ ਤੇ ਅਧਿਕਾਰਤ ਚੋਣ ਪ੍ਰਚਾਰ ਲਈ ਦੋ ਹਫ਼ਤਿਆਂ ਦਾ ਸਮਾਂ ਦਿੱਤਾ ਜਾਵੇਗਾ। ਸ਼ਿਨਹੂਆ ਨਿਊਜ਼ ਏਜੰਸੀ ਨੇ ਅਧਿਕਾਰੀ ਦੇ ਹਵਾਲੇ ਨਾਲ ਦੱਸਿਆ ਕਿ ਦੇਸ਼ ਵਿੱਚ 8,958 ਚੋਣ ਕੇਂਦਰਾਂ ’ਤੇ 363,515 ਚੋਣ ਵਰਕਰ ਤਾਇਨਾਤ ਹੋਣਗੇ ਜਿੱਥੇ 21,173,638 ਰਜਿਸਟਰਡ ਵੋਟਰ ਵੋਟ ਦੇ ਅਧਿਕਾਰ ਦੀ ਵਰਤੋਂ ਕਰਨਗੇ। ਦੱਸਣਯੋਗ ਹੈ ਕਿ ਪ੍ਰਧਾਨ ਮੰਤਰੀ ਇਸਮਾਈਲ ਸਾਬਰੀ ਯਾਕੂਬ ਨੇ ਲੰਘੀ 10 ਅਕਤੂਬਰ ਨੂੰ ਸੰਸਦ ਭੰਗ ਕਰ ਦਿੱਤੀ ਸੀ ਜਿਸ ਮਗਰੋਂ ਚੋਣਾਂ ਦਾ ਪੱਧਰਾ ਹੋ ਗਿਆ ਸੀ। -ਆਈਏਐੱਨਐੇੱਸ
[ad_2]
0 thoughts on “ਮਲੇਸ਼ੀਆ ਵਿੱਚ ਆਮ ਚੋਣਾਂ 19 ਨਵੰਬਰ ਨੂੰ”