ਉੱਤਰ ਪ੍ਰਦੇਸ਼: ਮੰਤਰੀ ਦਾ ਭਤੀਜਾ ਜਾਨੋਂ ਮਾਰਨ ਦੀ ਕੋਸ਼ਿਸ਼ ਦੇ ਦੋਸ਼ ਹੇਠ ਗ੍ਰਿਫ਼ਤਾਰ
[ad_1]
ਬਰੇਲੀ, 14 ਅਕਤੂਬਰ
ਉੱਤਰ ਪ੍ਰਦੇਸ਼ ਦੇ ਇਕ ਮੰਤਰੀ ਦੇ ਭਤੀਜੇ ਨੂੰ ਜਾਨੋਂ ਮਾਰਨ ਦੀ ਕੋਸ਼ਿਸ਼ ਕਰਨ ਦੇ ਦੋਸ਼ ਗ੍ਰਿਫ਼ਤਾਰ ਕੀਤਾ ਗਿਆ ਹੈ। ਖਾਣਾ ਜਾਂ ਹੋਰ ਸੇਵਾਵਾਂ ਮੁਹੱਈਆ ਕਰਵਾਉਣ ਤੋਂ ਨਾਂਹ ਕਰਨ ’ਤੇ ਉਸ ਨੇ ਰੈਸਟੋਰੈਂਟ ਦੇ ਕਾਮਿਆਂ ਦੇ ਇਕ ਸਮੂਹ ਕਾਰ ਚੜ੍ਹਾਉਣ ਦੀ ਕੋਸ਼ਿਸ਼ ਕੀਤੀ। ਇਹ ਜਾਣਕਾਰੀ ਪੁਲੀਸ ਨੇ ਦਿੱਤੀ।
ਬਰੇਲੀ ਦੇ ਐੱਸ.ਪੀ. (ਸਿਟੀ) ਰਾਹੁਲ ਭਾਟੀ ਨੇ ਦੱਸਿਆ ਕਿ ਜੰਗਲਾਤ, ਵਾਤਾਵਰਨ ਤੇ ਜਲਵਾਯੂ ਬਦਲਾਅ ਬਾਰੇ ਰਾਜ ਮੰਤਰੀ (ਆਜ਼ਾਦ ਚਾਰਜ) ਅਰੁਨ ਕੁਮਾਰ ਦੇ ਭਤੀਜੇ ਅਮਿਤ ਕੁਮਾਰ ਨੇ ਮੰਗਲਵਾਰ ਰਾਤ ਨੂੰ ਕਰੀਬ 10.30 ਵਜੇ ਰੈਸਟੋਰੈਂਟ ਬੰਦ ਹੋਣ ਮਗਰੋਂ ਸੇਵਾਵਾਂ ਮੁਹੱਈਆ ਕਰਵਾਉਣ ਤੋਂ ਨਾਂਹ ਕਰਨ ’ਤੇ ਰੈਸਟੋਰੈਂਟ ਦੇ ਸਟਾਫ ਨੂੰ ਗਾਲ੍ਹਾਂ ਕੱਢੀਆਂ। ਉਸ ਮਗਰੋਂ ਜਦੋਂ ਰੈਸਟੋਰੈਂਟ ਦੇ ਬਾਹਰ ਸਟਾਫ ਮੈਂਬਰ ਖਾਣਾ ਖਾ ਰਹੇ ਸਨ ਤਾਂ ਅਮਿਤ ਕੁਮਾਰ ਮੁੜ ਉੱਥੇ ਆ ਗਿਆ ਅਤੇ ਉਸ ਨੇ ਵਰਕਰਾਂ ’ਤੇ ਕਾਰ ਚੜ੍ਹਾਉਣ ਦੀ ਕੋਸ਼ਿਸ਼ ਕੀਤੀ। ਉੱਧਰ, ਮੰਤਰੀ ਅਰੁਨ ਕੁਮਾਰ ਨੇ ਕਿਹਾ, ‘‘ਪੁਲੀਸ ਨੂੰ ਕਾਨੂੰਨ ਅਨੁਸਾਰ ਬਣਦੀ ਕਾਰਵਾਈ ਕਰਨੀ ਚਾਹੀਦੀ ਹੈ ਅਤੇ ਇਸ ਮਾਮਲੇ ’ਚ ਕੋਈ ਢਿੱਲ ਨਹੀਂ ਵਰਤਣੀ ਚਾਹੀਦੀ ਹੈ।’’ -ਪੀਟੀਆਈ
[ad_2]
0 thoughts on “ਉੱਤਰ ਪ੍ਰਦੇਸ਼: ਮੰਤਰੀ ਦਾ ਭਤੀਜਾ ਜਾਨੋਂ ਮਾਰਨ ਦੀ ਕੋਸ਼ਿਸ਼ ਦੇ ਦੋਸ਼ ਹੇਠ ਗ੍ਰਿਫ਼ਤਾਰ”