ਭਾਰਤ ਸਾਰੇ ਗੁਆਂਢੀ ਮੁਲਕਾਂ ਨਾਲ ਸੁਖਾਵੇਂ ਸਬੰਧ ਰੱਖਣ ਦਾ ਚਾਹਵਾਨ: ਲੇਖੀ

[ad_1]
ਅਸਤਾਨਾ, 13 ਅਕਤੂਬਰ
ਭਾਰਤ ਨੇ ਅੱਜ ਕਿਹਾ ਕਿ ਉਹ ਪਾਕਿਸਤਾਨ ਸਣੇ ਆਪਣੇ ਸਾਰੇ ਗੁਆਂਢੀ ਮੁਲਕਾਂ ਨਾਲ ਸੁਖਾਵੇਂ ਸਬੰਧ ਰੱਖਣ ਦਾ ਚਾਹਵਾਨ ਹੈ। ਭਾਰਤ ਨੇ ਪਾਕਿਸਤਾਨ ਨੂੰ ਉਸ ਦੇ ਕੰਟਰੋਲ ਵਾਲੇ ਕਿਸੇ ਵੀ ਖੇਤਰ ਨੂੰ ਸਰਹੱਦ ਪਾਰ ਅਤਿਵਾਦ ਫੈਲਾਉਣ ਲਈ ਇਸਤੇਮਾਲ ਕਰਨ ਦੀ ਮਨਜ਼ੂਰੀ ਨਾ ਦੇਣ ਵਰਗੀਆਂ ਭਰੋਸੇਯੋਗ, ਪ੍ਰਮਾਣਿਤ ਅਤੇ ਨਾ ਬਦਲਣਯੋਗ ਕਾਰਵਾਈਆਂ ਕਰਨ ਸਣੇ ਇਕ ਅਨੁਕੂਲ ਮਾਹੌਲ ਸਿਰਜਣ ਦਾ ਮਸ਼ਵਰਾ ਦਿੱਤਾ।
ਕਜ਼ਾਖ਼ਸਤਾਨ ਦੇ ਅਸਤਾਨਾ ਵਿੱਚ ‘ਏਸ਼ੀਆ ’ਚ ਸੰਵਾਦ ਅਤੇ ਵਿਸ਼ਵਾਸ ਪੈਦਾ ਕਰਨ ਲਈ ਕਦਮ ਚੁੱਕਣ’ ਦੇ ਵਿਸ਼ੇ ਉੱਤੇ ਆਧਾਰਤ ਕਾਨਫ਼ਰੰਸ ਦੇ ਛੇਵੇਂ ਸੰਮੇਲਨ ਨੂੰ ਸੰਬੋਧਨ ਕਰਦਿਆਂ ਭਾਰਤ ਦੀ ਵਿਦੇਸ਼ ਰਾਜ ਮੰਤਰੀ ਮੀਨਾਕਸ਼ੀ ਲੇਖੀ ਨੇ ਇਹ ਗੱਲ ਕਹੀ। ਉਨ੍ਹਾਂ ਕਿਹਾ, ‘‘ਪਾਕਿਸਤਾਨ ਅਤਿਵਾਦ ਦਾ ਆਲਮੀ ਕੇਂਦਰ ਹੈ ਅਤੇ ਭਾਰਤ ਵਿੱਚ ਅਤਿਵਾਦੀ ਗਤੀਵਿਧੀਆਂ ਦਾ ਸਰੋਤ ਬਣਿਆ ਹੋਇਆ ਹੈ। ਪਾਕਿਸਤਾਨ ਮਨੁੱਖੀ ਵਿਕਾਸ ’ਚ ਨਿਵੇਸ਼ ਨਾ ਕਰ ਕੇ ਆਪਣੇ ਸਰੋਤਾਂ ਨੂੰ ਅਤਿਵਾਦ ਦਾ ਢਾਂਚਾ ਸਿਰਜਣ ਅਤੇ ਕਾਇਮ ਰੱਖਣ ਲਈ ਮੁਹੱਈਆ ਕਰਵਾ ਰਿਹਾ ਹੈ।’’ -ਪੀਟੀਆਈ
[ad_2]
-
Previous ਮਹਾਰਾਸ਼ਟਰ: 13 ਲੋਕਾਂ ਦੀ ਜਾਨ ਲੈਣ ਵਾਲਾ ਬਾਘ ਪਕੜਿਆ
-
Next ਪੰਜਾਬ ਵਿੱਚ ਸਰਵੇਖਣ ਦੌਰਾਨ 90,248 ਪੈਨਸ਼ਨਰਾਂ ਦੀ ਮੌਤ ਦਾ ਹੋਇਆ ਖੁਲਾਸਾ
0 thoughts on “ਭਾਰਤ ਸਾਰੇ ਗੁਆਂਢੀ ਮੁਲਕਾਂ ਨਾਲ ਸੁਖਾਵੇਂ ਸਬੰਧ ਰੱਖਣ ਦਾ ਚਾਹਵਾਨ: ਲੇਖੀ”