ਫੌਜ ਨੇ ਅਗਨੀਵੀਰਾਂ ਨੂੰ ਬੈਂਕਿੰਗ ਸਹੂਲਤਾਂ ਦੇਣ ਲਈ 11 ਬੈਂਕਾਂ ਨਾਲ ਸਮਝੌਤਾ ਕੀਤਾ
[ad_1]
ਨਵੀਂ ਦਿੱਲੀ, 15 ਅਕਤੂਬਰ
ਭਾਰਤੀ ਫੌਜ ਨੇ ਅਗਨੀਵੀਰਾਂ ਨੂੰ ਬੈਂਕਿੰਗ ਸਹੂਲਤਾਂ ਮੁਹੱਈਆ ਕਰਾਉਣ ਲਈ 11 ਬੈਂਕਾਂ ਨਾਲ ਸਮਝੌਤੇ ਕੀਤੇ ਹਨ। ਰੱਖਿਆ ਮੰਤਰਾਲੇ ਨੇ ਇਹ ਜਾਣਕਾਰੀ ਦਿੱਤੀ। ਇਸ ਵਰ੍ਹੇ ਜੂਨ ਵਿੱਚ ਸਰਕਾਰ ਨੇ 17 ਤੋਂ ਸਾਢੇ 21 ਸਾਲ ਦੀ ਉਮਰ ਦੇ ਨੌਜਵਾਨਾਂ ਨੂੰ ਸਿਰਫ਼ ਚਾਰ ਸਾਲਾਂ ਲਈ ਭਰਤੀ ਕਰਨ ਲਈ ਤਿੰਨੇ ਸੇਵਾਵਾਂ ਲਈ ‘ਅਗਨੀਪਥ’ ਯੋਜਨਾ ਦਾ ਐਲਾਨ ਕੀਤਾ ਸੀ, ਜਿਸ ਵਿੱਚੋਂ 25 ਫੀਸਦੀ ਨੂੰ 15 ਹੋਰ ਸਾਲਾਂ ਲਈ ਰੱਖਣ ਦੀ ਵਿਵਸਥਾ ਹੈ। 2022 ਲਈ ਉਪਰਲੀ ਉਮਰ ਸੀਮਾ 23 ਸਾਲ ਤੱਕ ਵਧਾ ਦਿੱਤੀ ਗਈ ਹੈ। ਤਿੰਨੇ ਸੇਵਾਵਾਂ ਵਿੱਚ ਇਸ ਵੇਲੇ ਨਵੀਂ ਸਕੀਮ ਤਹਿਤ ਭਰਤੀ ਕੀਤੀ ਜਾ ਰਹੀ ਹੈ। ਅਗਨੀਵੀਰਾਂ ਦਾ ਪਹਿਲਾ ਜੱਥਾ ਅਗਲੇ ਸਾਲ ਜਨਵਰੀ ਤੱਕ ਫੌਜ ਦੇ ਸਿਖਲਾਈ ਕੇਂਦਰਾਂ ਵਿੱਚ ਸ਼ਾਮਲ ਹੋ ਜਾਵੇਗਾ। ਭਾਰਤੀ ਫੌਜ ਨੇ 11 ਬੈਂਕਾਂ ਜਿਵੇਂ ਕਿ ਸਟੇਟ ਬੈਂਕ ਆਫ ਇੰਡੀਆ, ਪੰਜਾਬ ਨੈਸ਼ਨਲ ਬੈਂਕ, ਬੈਂਕ ਆਫ ਬੜੌਦਾ, ਆਈਡੀਬੀਆਈ ਬੈਂਕ, ਆਈਸੀਆਈਸੀਆਈ ਬੈਂਕ, ਐਚਡੀਐਫਸੀ ਬੈਂਕ, ਐਕਸਿਸ ਬੈਂਕ, ਯੈੱਸ ਬੈਂਕ, ਕੋਟਕ ਮਹਿੰਦਰਾ ਬੈਂਕ, ਆਈਡੀਐਫਸੀ ਫਸਟ ਬੈਂਕ ਅਤੇ ਬੰਧਨ ਬੈਂਕ ਨਾਲ ਸਮਝੌਤਾ ਕੀਤਾ ਹੈ। -ਏਜੰਸੀ
[ad_2]
- Previous ਬਰਨਾਲਾ ’ਚ ਖੇਡਾਂ ਵਤਨ ਪੰਜਾਬ ਦੀਆਂ: ਸੂਬਾ ਪੱਧਰੀ ਬਾਸਕਟਬਾਲ, ਟੇਬਲ ਟੈਨਿਸ ਤੇ ਨੈੱਟਬਾਲ ਮੁਕਾਬਲੇ ਸ਼ੁਰੂ
- Next ਨਾਟੋ ਦਾ ਰੂਸੀ ਫ਼ੌਜ ਨਾਲ ਸਿੱਧਾ ਟਕਰਾਅ ਕੌਮਾਂਤਰੀ ਤਬਾਹੀ ਦਾ ਕਾਰਨ ਬਣੇਗਾ: ਪੂਤਿਨ
0 thoughts on “ਫੌਜ ਨੇ ਅਗਨੀਵੀਰਾਂ ਨੂੰ ਬੈਂਕਿੰਗ ਸਹੂਲਤਾਂ ਦੇਣ ਲਈ 11 ਬੈਂਕਾਂ ਨਾਲ ਸਮਝੌਤਾ ਕੀਤਾ”