Loader

ਮੋਦੀ ਸਰਕਾਰ ਨੇ ਅਸੰਭਵ ਨੂੰ ਸੰਭਵ ਕਰ ਦਿਖਾਇਆ: ਸ਼ਾਹ

00
ਮੋਦੀ ਸਰਕਾਰ ਨੇ ਅਸੰਭਵ ਨੂੰ ਸੰਭਵ ਕਰ ਦਿਖਾਇਆ: ਸ਼ਾਹ

[ad_1]

ਸ਼ਿਮਲਾ, 15 ਅਕਤੂਬਰ

ਜੰਮੂ ਕਸ਼ਮੀਰ ’ਚੋਂ ਧਾਰਾ 370 ਰੱਦ ਕਰਨ ਅਤੇ ਰਾਮ ਮੰਦਰ ਦੀ ਉਸਾਰੀ ਦਾ ਜ਼ਿਕਰ ਕਰਦਿਆਂ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਕਿਹਾ ਕਿ ਨਰਿੰਦਰ ਮੋਦੀ ਸਰਕਾਰ ਨੇ ਜੋ ਪਹਿਲਾਂ ਅਸੰਭਵ ਜਾਪਦਾ ਸੀ, ਉਸ ਨੂੰ ਸੰਭਵ ਕਰ ਦਿਖਾਇਆ ਹੈ। ਸਿਰਮੌਰ ਜ਼ਿਲ੍ਹੇ ’ਚ ਚੋਣ ਰੈਲੀ ਨੂੰ ਸੰਬੋਧਨ ਕਰਦਿਆਂ ਸ਼ਾਹ ਨੇ ਕਿਹਾ,‘‘ਜੇਕਰ ਕਾਂਗਰਸ ਆਗੂਆਂ ਅਤੇ ਵਰਕਰਾਂ ਨੂੰ ਧਾਰਾ 370 ਬਾਰੇ ਪੁੱਛੋ ਤਾਂ ਉਹ ਚੁੱਪੀ ਧਾਰ ਲੈਂਦੇ ਹਨ ਕਿਉਂਕਿ ਇਹ ਜਵਾਹਰਲਾਲ ਨਹਿਰੂ ਵੱਲੋਂ ਲਾਗੂ ਕੀਤੀ ਗਈ ਸੀ।’’ ਰਾਮ ਮੰਦਰ ਦੀ ਉਸਾਰੀ ਬਾਰੇ ਉਨ੍ਹਾਂ ਕਿਹਾ ਕਿ ਕਾਂਗਰਸ, ਭਾਜਪਾ ਨੂੰ ਮਿਹਣੇ ਮਾਰਦੀ ਸੀ ਕਿ ‘ਮੰਦਰ ਵਹੀਂ ਬਣਾਏਂਗੇ, ਤਿਥੀ ਨਹੀਂ ਬਤਾਏਂਗੇ।’ ਪਰ ਪ੍ਰਧਾਨ ਮੰਤਰੀ ਮੋਦੀ ਨੇ ਅਯੁੱਧਿਆ ’ਚ ਰਾਮ ਮੰਦਰ ਦੀ ਉਸਾਰੀ ਸ਼ੁਰੂ ਕਰਵਾ ਦਿੱਤੀ ਹੈ। ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਨੇ ਸਿਆਸਤ ’ਚੋਂ ‘ਪਰਿਵਾਰਵਾਦ’ ਨੂੰ ਖ਼ਤਮ ਕਰਵਾ ਦਿੱਤਾ ਹੈ। ‘ਹੁਣ ਰਾਜਾ ਅਤੇ ਰਾਣੀ ਦੇ ਦਿਨ ਲੱਦ ਗਏ ਹਨ ਅਤੇ ਮੋਦੀ ਨੇ ਦਿੱਲੀ ’ਚ ਰਾਜਪਥ ਦਾ ਨਾਮ ਬਦਲ ਕੇ ਕਰਤੱਵਿਆ ਪਥ ਰੱਖ ਦਿੱਤਾ ਹੈ ਅਤੇ ਉਥੇ ਸੁਭਾਸ਼ ਚੰਦਰ ਬੋਸ ਦਾ ਬੁੱਤ ਲਗਾ ਦਿੱਤਾ ਹੈ।’ ਉਨ੍ਹਾਂ ਇਕੱਠ ਨੂੰ ਸਰਜੀਕਲ ਹਮਲਿਆਂ ਦੀ ਯਾਦ ਵੀ ਕਰਵਾਈ। -ਪੀਟੀਆਈ[ad_2]

ਇਹ ਖ਼ਬਰ ਕਿਥੋਂ ਲਈ ਗਈ ਹੈ

Tags

Subscription For Radio Chann Pardesi