ਬੀਐੈੱਸਐੱਫ ਨੇ ਅੰਮ੍ਰਿਤਸਰ ਸੈਕਟਰ ਵਿੱਚ ਪਾਕਿ ਸਰਹੱਦ ’ਤੇ ਡਰੋਨ ਸੁੱਟਿਆ
00
[ad_1]
ਨਵੀਂ ਦਿੱਲੀ/ਅੰਮ੍ਰਿਤਸਰ, 16 ਅਕਤੂਬਰ
ਬੀਐੱਸਐੱਫ ਨੇ ਐਤਵਾਰ ਰਾਤ ਨੂੰ ਅੰਮ੍ਰਿਤਸਰ ਖੇਤਰ ਵਿੱਚ ਭਾਰਤ-ਪਾਕਿਸਤਾਨ ਕੌਮਾਂਤਰੀ ਸਰਹੱਦ ’ਤੇ ਕੁਆਡ-ਕੌਪਟਰ ਡਰੋਨ ਸੁੱਟ ਲੈਣ ਦਾ ਦਾਅਵਾ ਕੀਤਾ ਹੈ। ਪਿਛਲੇ ਤਿੰਨ ਦਿਨਾਂ ਵਿੱਚ ਸਰਹੱਦ ਨੇੜੇ ਵਾਪਰੀ ਇਹ ਦੂਜੀ ਘਟਨਾ ਹੈ। ਡਰੋਨ, ਜਿਸ ਦਾ ਵਜ਼ਨ 12 ਕਿਲੋ ਦੇ ਕਰੀਬ ਹੈ, ਨੂੰ ਅੰਮ੍ਰਿਤਸਰ ਸੈਕਟਰ ਵਿੱਚ ਰਣੀਆ ਸਰਹੱਦੀ ਚੌਕੀ ਨਜ਼ਦੀਕ ਸਵਾ ਨੌਂ ਵਜੇ ਦੇ ਕਰੀਬ ਵੇਖਣ ਮਗਰੋਂ ਫਾਇਰਿੰਗ ਕੀਤੀ ਗਈ। ਸੁਰੱਖਿਆ ਬਲਾਂ ਨੇ ਇਲਾਕੇ ਵਿਚੋਂ ਡਰੋਨ ਰਾਹੀਂ ਭੇਜੀ ਖੇਪ ਵੀ ਬਰਾਮਦ ਕੀਤੀ ਹੈ। ਇਸ ਤੋਂ ਪਹਿਲਾਂ 13 ਤੇ 14 ਅਕਤੂਬਰ ਦੀ ਦਰਮਿਆਨੀ ਰਾਤ ਨੂੰ ਗੁਰਦਾਸਪੁਰ ਸੈਕਟਰ ਵਿਚ ਬੀਐੱਸਐੱਫ ਨੇ ਪਾਕਿਸਤਾਨ ਵਾਲੇ ਪਾਸਿਓਂ ਆਏ ਡਰੋਨ ਨੂੰ ਸੁੱਟ ਲੈਣ ਦਾ ਦਾਅਵਾ ਕੀਤਾ ਸੀ। -ਪੀਟੀਆਈ
[ad_2]
- Previous ਇਰਾਨ ’ਚ ਜੇਲ੍ਹ ਨੂੰ ਭਿਆਨਕ ਅੱਗ ਲੱਗੀ: ਇਸ ’ਚ ਬੰਦ ਨੇ ਸਿਆਸੀ ਕੈਦੀ ਤੇ ਸਰਕਾਰ ਵਿਰੋਧੀ ਕਾਰਕੁਨ
- Next ਆਲਮੀ ਭੁੱਖ ਇੰਡੈਕਸ ਰਿਪੋਰਟ ਗ਼ੈਰਜ਼ਿੰਮੇਵਾਰਾਨਾ: ਸੰਘ
0 thoughts on “ਬੀਐੈੱਸਐੱਫ ਨੇ ਅੰਮ੍ਰਿਤਸਰ ਸੈਕਟਰ ਵਿੱਚ ਪਾਕਿ ਸਰਹੱਦ ’ਤੇ ਡਰੋਨ ਸੁੱਟਿਆ”