ਕੈਨੇਡਾ: ਪੁਲੀਸ ਅਧਿਕਾਰੀ ਸਮੇਤ ਦੋ ਦੀ ਹੱਤਿਆ
[ad_1]
ਗੁਰਮਲਕੀਅਤ ਸਿੰਘ ਕਾਹਲੋਂ
ਵੈਨਕੂਵਰ, 13 ਸਤੰਬਰ
ਕੈਨੇਡਾ ਵਿੱਚ ਅੱਜ ਇੱਕ ਬੰਦੂਕਧਾਰੀ ਨੇ ਕਾਰ ਚੋਰੀ ਕਰਕੇ ਪਹਿਲਾਂ ਕਾਰ ਵਰਕਸ਼ਾਪ ਦੇ ਮਾਲਕ ਦੀ ਹੱਤਿਆ ਕੀਤੀ ਅਤੇ ਮਗਰੋਂ ਇੱਕ ਪੁਲੀਸ ਮੁਲਾਜ਼ਮ ’ਤੇ ਗੋਲੀਆਂ ਚਲਾ ਦਿੱਤੀਆਂ। ਇਸ ਮਗਰੋਂ ਪੁਲੀਸ ਕਾਰਵਾਈ ਵਿੱਚ ਹਮਲਾਵਰ ਵੀ ਮਾਰਿਆ ਗਿਆ। ਪ੍ਰਾਪਤ ਜਾਣਕਾਰੀ ਅਨੁਸਾਰ ਅੱਜ ਬਾਅਦ ਦੁਪਹਿਰ ਇੱਕ 23 ਸਾਲਾ ਵਿਅਕਤੀ ਨੇ ਕਾਰ ਚੋਰੀ ਕੀਤੀ ਤੇ ਇੱਕ ਵਿਅਕਤੀ ਨੂੰ ਜ਼ਖਮੀ ਕਰ ਕੇ ਭੱਜ ਗਿਆ। ਬਾਅਦ ਵਿੱਚ ਉਹ ਮਿਲਟਨ ’ਚ ਕਾਰ ਰਿਪੇਅਰ ਵਰਕਸ਼ਾਪ ’ਚ ਗਿਆ ਤੇ ਉਸ ਦੇ ਮਾਲਕ ਸ਼ਕੀਲ ਅਸ਼ਰਫ ਦੀ ਗੋਲੀਆਂ ਮਾਰ ਕੇ ਹੱਤਿਆ ਕਰ ਦਿੱਤੀ। ਉਥੋਂ ਭੱਜਣ ਦੌਰਾਨ ਉਸ ਨੇ ਹੈਮਿਲਟਨ ਸ਼ਹਿਰ ’ਚੋਂ ਲੰਘਦੇ ਹੋਏ ਦੋ ਹੋਰ ਲੋਕਾਂ ਨੂੰ ਜ਼ਖ਼ਮੀ ਕੀਤਾ। ਇਸ ਦੌਰਾਨ ਮਿਸੀਸਾਗਾ ਵਿੱਚ ਜਦੋਂ ਟੋਰਾਂਟੋ ਪੁਲੀਸ ਦੇ 48 ਸਾਲਾ ਪੁਲੀਸ ਅਫਸਰ ਐਂਡਰਿਊ ਨੇ ਉਸ ਨੂੰ ਫੜਨ ਦੀ ਕੋਸ਼ਿਸ਼ ਕੀਤੀ ਤਾਂ ਹਮਲਾਵਰ ਉਸ ਦੇ ਗੋਲੀ ਮਾਰ ਕੇ ਭੱਜ ਗਿਆ। ਮਗਰੋਂ ਪੁਲੀਸ ਨੇ ਸਾਰੇ ਰਸਤੇ ਬੰਦ ਕਰਕੇ ਹੈਮਿਲਟਨ ਵਿੱਚ ਉਸ ਨੂੰ ਗ੍ਰਿਫਤਾਰ ਕਰਨ ਦੀ ਕੋਸ਼ਿਸ਼ ਕੀਤੀ ਪਰ ਇਸ ਕਾਰਵਾਈ ਦੌਰਾਨ ਉਸ ਦੀ ਮੌਤ ਹੋ ਗਈ।
[ad_2]
- Previous ਗਿਆਨਵਾਪੀ: ਮੁਸਲਿਮ ਪਰਸਨਲ ਲਾਅ ਬੋਰਡ ਵੱਲੋਂ ਪੂਜਾ ਅਸਥਾਨ ਐਕਟ ਲਾਗੂ ਕਰਨ ਦੀ ਅਪੀਲ
- Next ਪਿੰਡ ਖੇੜੀ ਭਾਈ ਕੀ ਦੇ ਕਿਸਾਨ ਨੇ 10 ਏਕੜ ਝੋਨੇ ਦੀ ਫ਼ਸਲ ਵਾਹੀ
0 thoughts on “ਕੈਨੇਡਾ: ਪੁਲੀਸ ਅਧਿਕਾਰੀ ਸਮੇਤ ਦੋ ਦੀ ਹੱਤਿਆ”