ਚੀਨ ਨੇ ਹਾਫ਼ਿਜ਼ ਸਈਦ ਦੇ ਪੁੱਤਰ ਨੂੰ ਆਲਮੀ ਦਹਿਸ਼ਤਗਰਦ ਐਲਾਨਨ ਦੇ ਭਾਰਤ, ਅਮਰੀਕਾ ਦੇ ਪ੍ਰਸਤਾਵ ’ਚ ਅੜਿੱਕਾ ਡਾਹਿਆ

[ad_1]
ਸੰਯੁਕਤ ਰਾਸ਼ਟਰ, 19 ਅਕਤੂਬਰ
ਚੀਨ ਨੇ ਅੱਜ ਪਾਕਿਸਤਾਨ ਅਧਾਰਿਤ ਦਹਿਸ਼ਤਗਰਦ ਗੁਟ ਲਸ਼ਕਰ-ਏ-ਤੋਇਬਾ ਦੇ ਮੁਖੀ ਹਾਫਿਜ਼ ਸਈਦ ਦੇ ਪੁੱਤਰ ਹਾਫਿਜ਼ ਤਲਹਾ ਸਈਦ ਨੂੰ ਕਾਲੀ ਸੂਚੀ ਵਿੱਚ ਪਾਉਣ ਦੇ ਭਾਰਤ ਅਤੇ ਅਮਰੀਕਾ ਦੇ ਪ੍ਰਸਤਾਵ ਨੂੰ ਸੰਯੁਕਤ ਰਾਸ਼ਟਰ ਵਿੱਚ ਰੋਕ ਦਿੱਤਾ। ਚੀਨ ਦਾ ਦੋ ਦਿਨਾਂ ਵਿੱਚ ਇਹ ਦੂਜਾ ਅਜਿਹਾ ਕਦਮ ਹੈ। ਹਾਫਿਜ਼ ਤਲਹਾ ਸਈਦ (46) ਖਤਰਨਾਕ ਅਤਿਵਾਦੀ ਸਮੂਹ ਲਸ਼ਕਰ-ਏ-ਤੋਇਬਾ ਦਾ ਪ੍ਰਮੁੱਖ ਨੇਤਾ ਅਤੇ 26/11 ਮੁੰਬਈ ਅਤਿਵਾਦੀ ਹਮਲਿਆਂ ਦੇ ਮਾਸਟਰਮਾਈਂਡ ਹਾਫਿਜ਼ ਸਈਦ ਦਾ ਪੁੱਤਰ ਹੈ। ਇਸ ਸਾਲ ਅਪਰੈਲ ਵਿਚ ਭਾਰਤ ਸਰਕਾਰ ਨੇ ਉਸ ਨੂੰ ਦਹਿਸ਼ਤਗਰਦ ਐਲਾਨਿਆ ਸੀ। ਦੱਸਿਆ ਜਾ ਰਿਹਾ ਹੈ ਕਿ ਚੀਨ ਨੇ ਸੰਯੁਕਤ ਰਾਸ਼ਟਰ ਸੁਰੱਖਿਆ ਪਰਿਸ਼ਦ ਦੀ 1267 ਅਲਕਾਇਦਾ ਪਾਬੰਦੀ ਕਮੇਟੀ ਤਹਿਤ ਪ੍ਰਸਤਾਵ ’ਤੇ ਰੋਕ ਲਾਈ ਹੈ। ਦੋ ਦਿਨਾਂ ਤੋਂ ਵੀ ਘੱਟ ਸਮੇਂ ਵਿੱਚ ਇਹ ਦੂਜੀ ਵਾਰ ਹੈ ਜਦੋਂ ਚੀਨ ਨੇ ਪਾਕਿਸਤਾਨ ਅਧਾਰਿਤ ਇੱਕ ਦਹਿਸ਼ਤਗਰਦ ਨੂੰ ਆਲਮੀ ਦਹਿਸ਼ਤਗਰਦ ਐਲਾਨਨ ਲਈ ਭਾਰਤ ਅਤੇ ਅਮਰੀਕਾ ਦੁਆਰਾ ਪੇਸ਼ ਪ੍ਰਸਤਾਵ ’ਚ ਅੱੜਿਕਾ ਡਾਹਿਆ ਹੈ। ਚੀਨ ਨੇ ਮੰਗਲਵਾਰ ਨੂੰ ਲਸ਼ਕਰ-ਏ-ਤੋਇਬਾ ਦੇ ਦਹਿਸ਼ਤਗਰਦ ਸ਼ਾਹਿਦ ਮਹਿਮੂਦ ਨੂੰ ਆਲਮੀ ਦਹਿਸ਼ਤਗਰਦਾਂ ਦੀ ਸੂਚੀ ਵਿੱਚ ਸ਼ਾਮਲ ਕਰਨ ਦੇ ਭਾਰਤ ਅਤੇ ਅਮਰੀਕਾ ਦੀ ਤਜਵੀਜ਼ ਨੂੰ ਸੰਯੁਕਤ ਰਾਸ਼ਟਰ ਵਿੱਚ ਰੋਕ ਦਿੱਤਾ ਸੀ।
[ad_2]
-
Previous ਮੋਗਾ: ਨਸ਼ਾ ਤਸਕਰ ਨੇ ਪੁਲੀਸ ’ਤੇ ਗੋਲੀਬਾਰੀ ਕੀਤੀ, ਜ਼ਖ਼ਮੀ ਹੌਲਦਾਰ ਨੇ ਹਮਲਾਵਾਰ ਨੂੰ ਕਾਬੂ ਕੀਤਾ
-
Next ਸ੍ਰੀਲੰਕਾ: ਮਨੁੱਖੀ ਅਧਿਕਾਰ ਉਲੰਘਣਾ ਕੇਸ ’ਚ ਗੋਟਾਬਾਯਾ ਰਾਜਪਕਸੇ ਨੂੰ ਸੰਮਨ ਜਾਰੀ ਕਰਨ ਦੇ ਹੁਕਮ
0 thoughts on “ਚੀਨ ਨੇ ਹਾਫ਼ਿਜ਼ ਸਈਦ ਦੇ ਪੁੱਤਰ ਨੂੰ ਆਲਮੀ ਦਹਿਸ਼ਤਗਰਦ ਐਲਾਨਨ ਦੇ ਭਾਰਤ, ਅਮਰੀਕਾ ਦੇ ਪ੍ਰਸਤਾਵ ’ਚ ਅੜਿੱਕਾ ਡਾਹਿਆ”