Loader

ਪਟਿਆਲਾ: ਸਿਰ ’ਚ ਗੋਲੀ ਲੱਗਣ ਕਾਰਨ ਡੀਐੱਸਪੀ ਦੀ ਮੌਤ

00
ਪਟਿਆਲਾ: ਸਿਰ ’ਚ ਗੋਲੀ ਲੱਗਣ ਕਾਰਨ ਡੀਐੱਸਪੀ ਦੀ ਮੌਤ

[ad_1]

ਸਰਬਜੀਤ ਸਿੰਘ ਭੰਗੂ

ਪਟਿਆਲਾ, 19 ਅਕਤੂਬਰ

ਕਮਾਂਡੋ ਸੈਂਟਰ ਬਹਾਦਰਗੜ੍ਹ ਵਿੱਚ ਤਾਇਨਾਤ ਡੀਐੱਸਪੀ ਗਗਨਦੀਪ ਸਿੰਘ ਭੁੱਲਰ (34) ਦੀ ਅੱਜ ਦੇਰ ਰਾਤ ਸਿਰ ਵਿੱਚ ਗੋਲੀ ਲੱਗਣ ਕਾਰਨ ਮੌਤ ਹੋ ਗਈ। ਇਹ ਘਟਨਾ ਉਨ੍ਹਾਂ ਦੇ ਨਾਭਾ ਸਥਿਤ ਘਰ ਵਿੱਚ ਬੁੱਧਵਾਰ ਦੇਰ ਰਾਤ ਵਾਪਰੀ। ਭਾਵੇਂ ਕਿ ਪੁਲੀਸ ਵੱਲੋਂ ਤਹਿਕੀਕਾਤ ਕੀਤੀ ਜਾ ਰਹੀ ਹੈ, ਪਰ ਮੁੱਢਲੀ ਤਫਤੀਸ਼ ਮੁਤਾਬਕ ਇਹ ਗੋਲੀ ਬੱਤੀ ਬੋਰ ਦੇ ਰਿਵਾਲਵਰ ਵਿੱਚੋਂ ਚੱਲੀ ਤੇ ਡੀਐੱਸਪੀ ਦੇ ਸਿਰ ਵਿੱਚ ਵੱਜੀ ਦੱਸੀ ਰਹੀ ਹੈ। ਸੰਪਰਕ ਕਰਨ ’ਤੇ ਨਾਭਾ ਦੇ ਐੱਸਐੱਚਓ ਇੰਸਪੈਕਟਰ ਹੈਰੀ ਬੋਪਾਰਾਏ ਨੇ ਇਸ ਘਟਨਾ ਦੀ ਪੁਸ਼ਟੀ ਕੀਤੀ ਹੈ। ਉਂਜ ਉਨ੍ਹਾਂ ਦਾ ਕਹਿਣਾ ਸੀ ਕਿ ਗੋਲੀ ਲੱਗਣ ਦੇ ਕਾਰਨਾਂ ਦਾ ਪਤਾ ਲਾਇਆ ਜਾ ਰਿਹਾ ਹੈ। ਡੀਐੱਸਪੀ ਗਗਨਦੀਪ ਸਿੰਘ ਭੁੱਲਰ ਅਣਵਿਆਹਿਆ ਸੀ ਤੇ ਘਟਨਾ ਮੌਕੇ ਉਹ ਘਰ ਵਿੱਚ ਇਕੱਲਾ ਹੀ ਸੀ।[ad_2]

ਇਹ ਖ਼ਬਰ ਕਿਥੋਂ ਲਈ ਗਈ ਹੈ

Tags

Subscription For Radio Chann Pardesi