ਯੂਕੇ ਦੀ ਗ੍ਰਹਿ ਮੰਤਰੀ ਸੁਏਲਾ ਬ੍ਰੇਵਰਮੈਨ ਵੱਲੋਂ ਅਸਤੀਫ਼ਾ
00
[ad_1]
ਲੰਡਨ, 19 ਅਕਤੂਬਰ
ਭਾਰਤੀ ਮੂਲ ਦੀ ਬਰਤਾਨਵੀ ਗ੍ਰਹਿ ਮੰਤਰੀ ਸੁਏਲਾ ਬਰੇਵਰਮੈਨ ਨੇ ਅੱਜ ਆਪਣੇ ਅਹੁਦੇ ਤੋਂ ਅਸਤੀਫ਼ਾ ਦੇ ਦਿੱਤਾ ਹੈ। ਬ੍ਰੇਵਰਮੈਨ ਨੇ ਮੰਤਰਾਲੇ ਨਾਲ ਸਬੰਧਤ ਮਸਲੇ ਬਾਰੇ ਈਮੇਲ ਆਪਣੇ ਨਿੱਜੀ ਖਾਤੇ ’ਚੋਂ ਭੇਜਣ ਦੀ ਗਲਤੀ ਨੂੰ ਸਵੀਕਾਰ ਕਰਦਿਆਂ ਅਹੁਦੇ ਤੋਂ ਅਸਤੀਫ਼ਾ ਦਿੱਤਾ ਹੈ। ਪਹਿਲਾਂ ਹੀ ਸੰਕਟ ਵਿੱਚ ਘਿਰੀ ਪ੍ਰਧਾਨ ਮੰਤਰੀ ਲਿਜ਼ ਟਰੱਸ ਲਈ ਬ੍ਰੇਵਰਮੈਨ ਦਾ ਅਸਤੀਫ਼ਾ ਕਿਸੇ ਝਟਕੇ ਤੋਂ ਘੱਟ ਨਹੀਂ ਹੈ ਅਤੇ ਉਨ੍ਹਾਂ ਦੀਆਂ ਮੁਸ਼ਕਲਾਂ ਵਧਣ ਦੇ ਆਸਾਰ ਹਨ। ਬ੍ਰੇਵਰਮੈਨ ਨੂੰ 43 ਦਿਨ ਪਹਿਲਾਂ ਹੀ ਗ੍ਰਹਿ ਮੰਤਰੀ ਨਿਯੁਕਤ ਕੀਤਾ ਗਿਆ ਸੀ। ਉਨ੍ਹਾਂ ਅੱਜ ਟਰੱਸ ਨੂੰ ਅਸਤੀਫ਼ਾ ਸੌਂਪਦਿਆਂ ਆਪਣੀ ਗਲਤੀ ਮੰਨੀ ਹੈ। ਸੁਏਲਾ ਬ੍ਰੇਵਰਮੈਨ ਦੀ ਥਾਂ ’ਤੇ ਗਰਾਂਟ ਸ਼ੈਪਸ ਨੂੰ ਨਵਾਂ ਗ੍ਰਹਿ ਮੰਤਰੀ ਲਾਏ ਜਾਣ ਦੇ ਆਸਾਰ ਹਨ ਜਿਨਾਂ ਨੂੰ ਭਾਰਤੀ ਮੂਲ ਦੇ ਸਾਬਕਾ ਵਿੱਤ ਮੰਤਰੀ ਰਿਸ਼ੀ ਸੂਨਕ ਦਾ ਹਮਾਇਤੀ ਮੰਨਿਆ ਜਾਂਦਾ ਹੈ। -ਪੀਟੀਆਈ
[ad_2]
- Previous ਪਟਿਆਲਾ: ਸਿਰ ’ਚ ਗੋਲੀ ਲੱਗਣ ਕਾਰਨ ਡੀਐੱਸਪੀ ਦੀ ਮੌਤ
- Next ਆਸਟਰੇਲੀਆ ਵਿੱਚ ਵੀਜ਼ਾ ਬੈਕਲਾਗ ਤੋਂ ਪਰਵਾਸੀ ਪ੍ਰੇਸ਼ਾਨ
0 thoughts on “ਯੂਕੇ ਦੀ ਗ੍ਰਹਿ ਮੰਤਰੀ ਸੁਏਲਾ ਬ੍ਰੇਵਰਮੈਨ ਵੱਲੋਂ ਅਸਤੀਫ਼ਾ”