Loader

ਸੂਬਿਆਂ ਦੀਆਂ ਸਿੱਖਿਆ ਨੀਤੀਆਂ ਉਰਦੂ ਦੇ ਪਤਨ ਲਈ ਜ਼ਿੰਮੇਵਾਰ: ਅੰਸਾਰੀ

00
ਸੂਬਿਆਂ ਦੀਆਂ ਸਿੱਖਿਆ ਨੀਤੀਆਂ ਉਰਦੂ ਦੇ ਪਤਨ ਲਈ ਜ਼ਿੰਮੇਵਾਰ: ਅੰਸਾਰੀ

[ad_1]

ਨਵੀਂ ਦਿੱਲੀ, 21 ਅਕਤੂਬਰ

ਸਾਬਕਾ ਉਪ ਰਾਸ਼ਟਰਪਤੀ ਐੱਮ. ਹਾਮਿਦ ਅੰਸਾਰੀ ਨੇ ਅੱਜ ਅਫਸੋਸ ਪ੍ਰਗਟਾਇਆ ਕਿ ਦੇਸ਼ ਵਿੱਚ ਆਬਾਦੀ ਵਧਣ ਦੇ ਬਾਵਜੂਦ ਉਰਦੂ ਬੋਲਣ ਵਾਲਿਆਂ ਦੀ ਗਿਣਤੀ ਘਟ ਰਹੀ ਹੈ। ਇਸ ਦੇ ਲਈ ਸੂਬਿਆਂ ਦੀ ਸਿੱਖਿਆ ਨੀਤੀ ਜ਼ਿੰਮੇਵਾਰ ਹੈ। ਸਾਬਕਾ ਕੇਂਦਰੀ ਮੰਤਰੀ ਅਸ਼ਵਨੀ ਕੁਮਾਰ ਦੀਆਂ ਦੋ ਕਿਤਾਬਾਂ ‘ਬੁੱਕ ਆਫ਼ ਵਿਜ਼ਡਮ’ ਅਤੇ ‘ਅਹਿਸਾਸ ਓ ਇਜ਼ਹਾਰ’ ਨੂੰ ਰਿਲੀਜ਼ ਕਰਨ ਮੌਕੇ ਸੰਬੋਧਨ ਕਰਦਿਆਂ ਸਾਬਕਾ ਰਾਸ਼ਟਰਪਤੀ ਅੰਸਾਰੀ ਨੇ ਕਿਹਾ ਕਿ ਮਾਹਿਰਾਂ ਦੀ ਰਾਇ ਵਿੱਚ ਸੂਬਾ ਸਰਕਾਰਾਂ ਵੱਲੋਂ ਸਕੂਲੀ ਪਾਠਕ੍ਰਮ ਵਿੱਚ ਉਰਦੂ ਨੂੰ ਸ਼ਾਮਲ ਕਰਨ ਦੀ ਸਿਫ਼ਾਰਸ਼ ਕੀਤੀ ਗਈ ਹੈ। ਉਨ੍ਹਾਂ ਕਿਹਾ, “ਉਰਦੂ ਬੋਲਣ ਵਾਲਿਆਂ ਦੀ ਗਿਣਤੀ ਘੱਟ ਰਹੀ ਹੈ। ਜਨਗਣਨਾ ਦੇ ਅੰਕੜੇ ਇਸ ਗੱਲ ਦੀ ਗਵਾਹੀ ਭਰਦੇ ਹਨ। ਆਬਾਦੀ ਦੇ ਸਮੁੱਚੇ ਵਾਧੇ ਦੇ ਢਾਂਚੇ ਵਿੱਚ ਇਹ ਗਿਰਾਵਟ ਸਵਾਲ ਖੜ੍ਹਾ ਕਰਦੀ ਹੈ। ਅਜਿਹਾ ਕਿਉਂ ਹੋ ਰਿਹਾ ਹੈ? ਜਿਨ੍ਹਾਂ ਨੇ ਇਸ ਵਿਸ਼ੇ ’ਤੇ ਕੰਮ ਕੀਤਾ ਹੈ, ਉਹ ਇਸ ਨਤੀਜੇ ’ਤੇ ਪਹੁੰਚੇ ਹਨ ਕਿ ਇਸ ਦਾ ਜਵਾਬ ਸੂਬਾ ਸਰਕਾਰਾਂ ਦੀਆਂ ਨੀਤੀਆਂ ਅਤੇ ਸਕੂਲ ਦਾਖ਼ਲੇ ਦੇ ਪੈਟਰਨ ਵਿੱਚ ਪਿਆ ਹੈ।’’ ਇਸ ਮੌਕੇ ਉੱਘੇ ਫਿਲਮਕਾਰ ਮੁਜ਼ੱਫਰ ਅਲੀ, ਹਰਿਆਣਾ ਦੇ ਸਾਬਕਾ ਮੁੱਖ ਮੰਤਰੀ ਭੁਪਿੰਦਰ ਸਿੰਘ ਹੁੱਡਾ ਅਤੇ ਜੰਮੂ-ਕਸ਼ਮੀਰ ਰਾਜ ਦੇ ਸਾਬਕਾ ਮੁੱਖ ਮੰਤਰੀ ਫਾਰੂਕ ਅਬਦੁੱਲਾ ਆਦਿ ਹਾਜ਼ਰ ਸਨ। -ਪੀਟੀਆਈ



[ad_2]

ਇਹ ਖ਼ਬਰ ਕਿਥੋਂ ਲਈ ਗਈ ਹੈ

Tags

0 thoughts on “ਸੂਬਿਆਂ ਦੀਆਂ ਸਿੱਖਿਆ ਨੀਤੀਆਂ ਉਰਦੂ ਦੇ ਪਤਨ ਲਈ ਜ਼ਿੰਮੇਵਾਰ: ਅੰਸਾਰੀ”

Leave a Reply

Subscription For Radio Chann Pardesi