ਰੂਸ ਦੀ ਯੂਕਰੇਨ ਦਾ ਵੱਡਾ ਡੈਮ ਉਡਾਉਣ ਦੀ ਤਿਆਰੀ: ਜ਼ੇਲੈਂਸਕੀ
00
[ad_1]
ਕੀਵ, 21 ਅਕਤੂਬਰ
ਯੂਕਰੇਨ ਦੇ ਰਾਸ਼ਟਰਪਤੀ ਵੋੋਲੋਦੀਮੀਰ ਜ਼ੇਲੈਂਸਕੀ ਨੇ ਪੱਛਮੀ ਮੁਲਕਾਂ ਨੂੰ ਅਪੀਲ ਕੀਤੀ ਹੈ ਕਿ ਉਹ ਦੇਸ਼ ਦੇ ਵੱਡੇ ਡੈਮ ਨੂੰ ਉਡਾਉਣ ਦੀ ਯੋਜਨਾ ਬਣਾ ਰਹੇ ਰੂਸ ਨੂੰ ਅਜਿਹਾ ਕਰਨ ਤੋਂ ਵਰਜਣ, ਨਹੀਂ ਤਾਂ ਦੱਖਣੀ ਯੂਕਰੇਨ ਦਾ ਇੱਕ ਹਿੱਸਾ ਹੜ੍ਹ ਜਾਵੇਗਾ। ਉਨ੍ਹਾਂ ਕਿਹਾ ਕਿ ਯੂਕਰੇਨ ਦੀਆਂ ਫ਼ੌਜਾਂ ਖੇਰਸੋਨ ਵਿੱਚੋਂ ਰੂਸੀ ਫੌਜੀਆਂ ਨੂੰ ਖਦੇੜਣ ਲਈ ਤਿਆਰ ਬਰ ਤਿਆਰ ਹਨ। ਆਪਣੇ ਇੱਕ ਸੰਬੋਧਨ ਵਿੱਚ ਜ਼ੇਲੈਂਸਕੀ ਨੇ ਕਿਹਾ ਕਿ ਰੂਸੀ ਫ਼ੌਜਾਂ ਨੇ ਵੱਡੇ ਨੋਵਾ ਕਾਖੋਵਕਾ ਡੈਮ ’ਤੇ ਧਮਾਕਾਖ਼ੇਜ਼ ਸਮੱਗਰੀ ਲਗਾ ਰੱਖੀ ਹੈ ਅਤੇ ਇਸ ਨੂੰ ਉਡਾਉਣ ਦੀ ਯੋਜਨਾ ਬਣਾ ਰਿਹਾ ਹੈ। -ਰਾਇਟਰਜ਼
[ad_2]
- Previous ਸੂਬਿਆਂ ਦੀਆਂ ਸਿੱਖਿਆ ਨੀਤੀਆਂ ਉਰਦੂ ਦੇ ਪਤਨ ਲਈ ਜ਼ਿੰਮੇਵਾਰ: ਅੰਸਾਰੀ
- Next ਸੰਗਰੂਰ: ਪੱਕੇ ਮੋਰਚੇ ਵਿੱਚ ਇੱਕ ਹੋਰ ਕਿਸਾਨ ਦੀ ਮੌਤ
0 thoughts on “ਰੂਸ ਦੀ ਯੂਕਰੇਨ ਦਾ ਵੱਡਾ ਡੈਮ ਉਡਾਉਣ ਦੀ ਤਿਆਰੀ: ਜ਼ੇਲੈਂਸਕੀ”