ਜੰਮੂ-ਸ੍ਰੀਨਗਰ: ਊਧਮਪੁਰ ਵਿੱਚ ਹਾਈਵੇਅ ’ਤੇ ਟਰੱਕ ਵਿੱਚੋਂ ਸਾਢੇ 21 ਕਿਲੋ ਹੈਰੋਇਨ ਬਰਾਮਦ; ਡਰਾਈਵਰ ਗ੍ਰਿਫ਼ਤਾਰ
00
[ad_1]
ਜੰਮੂ, 23 ਅਕਤੂਬਰ
ਜੰਮੂ-ਕਸ਼ਮੀਰ ਦੇ ਊਧਮਪੁਰ ਵਿੱਚ ਜੰਮੂ-ਸ੍ਰੀਨਗਰ ਕੌਮੀ ਰਾਜਮਾਰਗ ਤੇ ਪੁਲੀਸ ਨੇ ਅੱਜ ਇੱਕ ਟਰੱਕ ਵਿੱਚੋਂ 21 ਕਿਲੋਗ੍ਰਾਮ ਤੋਂ ਵੱਧ ਹੈਰੋਇਨ ਜ਼ਬਤ ਕਰਨ ਮਗਰੋਂ ਡਰਾਈਵਰ ਨੂੰ ਹਿਰਾਸਤ ਵਿੱਚ ਲਿਆ ਹੈ। ਐਡੀਸ਼ਨਲ ਡਾਇਰੈਕਟਰ ਜਨਰਲ ਆਫ਼ ਪੁਲੀਸ (ਏਡੀਜੀਪੀ) ਮੁਕੇਸ਼ ਸਿੰਘ ਨੇ ਦੱਸਿਆ, ‘‘ਚੇਨਾਨੀ ਹਾਈਵੇਅ ’ਤੇ ਜ਼ੀਰੋ ਪੁਆਇੰਟ ’ਤੇ ਵਾਹਨਾਂ ਦੀ ਚੈਕਿੰਗ ਦੌਰਾਨ ਕਸ਼ਮੀਰ ਤੋਂ ਆ ਰਹੇ ਇੱਕ ਟਰੱਕ ਜਿਸ ਨੂੰ ਪੰਜਾਬ ਦੇ ਨਵਾਂਸ਼ਹਿਰ ਦਾ ਕੁਲਵਿੰਦਰ ਸਿੰਘ ਚਲਾ ਰਿਹਾ ਸੀ, ਨੂੰ ਰੋਕਿਆ ਗਿਆ। ਤਲਾਸ਼ੀ ਲੈਣ ’ਤੇ ਵਾਹਨ ਵਿੱਚੋਂ 21.5 ਕਿਲੋਗ੍ਰਾਮ ਹੈਰੋਇਨ ਦੇ 18 ਪੈਕਟ ਬਰਾਮਦ ਹੋਏ।’’ ਅਧਿਕਾਰੀ ਮੁਤਾਬਕ ਜ਼ਬਤ ਕੀਤੇ ਗਏ ਨਸ਼ੀਲੇ ਪਦਾਰਥ ਦੀ ਕੌਮਾਂਤਰੀ ਬਾਜ਼ਾਰ ਵਿੱਚ ਕੀਮਤ ਕਰੋੜਾਂ ਰੁਪਏ ਹੈ। ਉਨ੍ਹਾਂ ਦੱਸਿਆ ਕਿ ਟਰੱਕ ਡਰਾਈਵਰ ਨੂੰ ਹਿਰਾਸਤ ਵਿੱਚ ਲੈ ਕੇ ਉਸ ਕੋਲੋਂ ਪੁੱਛ ਪੜਤਾਲ ਕੀਤੀ ਜਾ ਰਹੀ ਹੈ।
[ad_2]
- Previous ਰੂਸ ਦਾ ਲੜਾਕੂ ਜਹਾਜ਼ ਸਰਬੀਆ ’ਚ ਰਿਹਾਇਸ਼ੀ ਇਮਾਰਤ ਨਾਲ ਟਕਰਾਇਆ, ਦੋ ਪਾਇਲਟ ਹਲਾਕ
- Next ਬਰਤਾਨੀਆ: ਰਿਸ਼ੀ ਸੂਨਕ ਨੇ ਪ੍ਰਧਾਨ ਮੰਤਰੀ ਦੇ ਅਹੁਦੇ ਲਈ ਉਮੀਦਵਾਰੀ ਐਲਾਨੀ
0 thoughts on “ਜੰਮੂ-ਸ੍ਰੀਨਗਰ: ਊਧਮਪੁਰ ਵਿੱਚ ਹਾਈਵੇਅ ’ਤੇ ਟਰੱਕ ਵਿੱਚੋਂ ਸਾਢੇ 21 ਕਿਲੋ ਹੈਰੋਇਨ ਬਰਾਮਦ; ਡਰਾਈਵਰ ਗ੍ਰਿਫ਼ਤਾਰ”