Loader

ਸਾਊਦੀ ਅਰਬ ਦੇ ਸ਼ਹਿਜ਼ਾਦੇ ਦਾ ਇਕ ਦਿਨ ਦਾ ਭਾਰਤ ਦੌਰਾ 14 ਨਵੰਬਰ ਨੂੰ

00
ਸਾਊਦੀ ਅਰਬ ਦੇ ਸ਼ਹਿਜ਼ਾਦੇ ਦਾ ਇਕ ਦਿਨ ਦਾ ਭਾਰਤ ਦੌਰਾ 14 ਨਵੰਬਰ ਨੂੰ

[ad_1]

ਨਵੀਂ ਦਿੱਲੀ, 25 ਅਕਤੂਬਰ

ਸਾਊਦੀ ਅਰਬ ਦਾ ਸ਼ਹਿਜ਼ਾਦਾ ਤੇ ਨਵੇਂ ਨਿਯੁਕਤ ਪ੍ਰਧਾਨ ਮੰਤਰੀ ਮੁਹੰਮਦ ਬਿਨ ਸਲਮਾਨ ਦੇ 14 ਨਵੰਬਰ ਨੂੰ ਇੱਕ ਦਿਨ ਦੇ ਦੌਰੇ ਲਈ ਨਵੀਂ ਦਿੱਲੀ ਆਉਣ ਦੀ ਸੰਭਾਵਨਾ ਹੈ। ਦਿੱਲੀ ਵਿੱਚ ਸਲਮਾਨ ਜੀ-20 ਨੇਤਾਵਾਂ ਦੇ ਸੰਮੇਲਨ ਲਈ ਇੰਡੋਨੇਸ਼ੀਆ ਦੇ ਬਾਲੀ ਜਾਣ ਤੋਂ ਪਹਿਲਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਵਿਦੇਸ਼ ਮੰਤਰੀ ਐੱਸ. ਜੈਸ਼ੰਕਰ ਅਤੇ ਰਾਸ਼ਟਰੀ ਸੁਰੱਖਿਆ ਸਲਾਹਕਾਰ (ਐੱਨਐੱਸਏ) ਅਜੀਤ ਡੋਵਾਲ ਨਾਲ ਮੁਲਾਕਾਤ ਕਰਨਗੇ। ਮਹਿਮਾਨ ਤੇ ਮੇਜ਼ਬਾਨਾਂ ਵਿਚਾਲੇ ਕੀ ਗੱਲਬਾਤ ਹੋਵੇਗੀ ਇਸ ਦਾ ਵੇਰਵਾ ਹਾਲੇ ਨਸ਼ਰ ਨਹੀਂ ਕੀਤਾ ਗਿਆ ਪਰ ਸੂਤਰਾਂ ਅਨੁਸਾਰ ਭਾਰਤ-ਸਾਊਦੀ ਲੀਡਰਸ਼ਿਪ ਦਰਮਿਆਨ ਗੱਲਬਾਤ ਦੌਰਾਨ ਵਪਾਰ ਅਤੇ ਨਿਵੇਸ਼ ’ਤੇ ਮੁੱਖ ਤੌਰ ’ਤੇ ਗੱਲਬਾਤ ਹੋਵੇਗੀ। ਦੋਵਾਂ ਦੇਸ਼ਾਂ ਵਿਚਾਲੇ ਵਪਾਰ ਇਸ ਵਿੱਤੀ ਸਾਲ ਲਗਭਗ 43 ਅਰਬ ਡਾਲਰ ਦਾ ਹੈ। [ad_2]

ਇਹ ਖ਼ਬਰ ਕਿਥੋਂ ਲਈ ਗਈ ਹੈ

Tags

Subscription For Radio Chann Pardesi