ਸੜਕ ਹਾਦਸੇ ’ਚ ਦੋ ਬੱਚਿਆਂ ਦੀ ਮੌਤ; ਅੱਠ ਜ਼ਖ਼ਮੀ
00
[ad_1]
ਸ੍ਰੀ ਫ਼ਤਹਿਗੜ੍ਹ ਸਾਹਿਬ: ਸਰਹਿੰਦ-ਅੰਬਾਲਾ ਜੀ.ਟੀ. ਰੋਡ ’ਤੇ ਪਿੰਡ ਨਬੀਪੁਰ ਨੇੜੇ ਵਾਪਰੇ ਇਕ ਸੜਕ ਹਾਦਸੇ ’ਚ ਕਾਰ ਸਵਾਰ ਦੋ ਬੱਚਿਆਂ ਦੀ ਮੌਤ ਹੋ ਗਈ ਜਦਕਿ ਅੱਠ ਜਣੇ ਜ਼ਖਮੀ ਹੋ ਗਏ। ਜਾਣਕਾਰੀ ਅਨੁਸਾਰ ਬੀਤੀ ਦੇਰ ਰਾਤ ਸਹਾਰਨਪੁਰ ਅਤੇ ਯਮੁਨਾਨਗਰ ਨਾਲ ਸਬੰਧਤ ਕੁਝ ਵਿਅਕਤੀ ਮਾਤਾ ਵੈਸ਼ਨੋ ਦੇਵੀ ਦੇ ਦਰਸ਼ਨ ਕਰਨ ਉਪਰੰਤ ਕਾਰਾਂ ’ਚ ਵਾਪਸ ਆਪਣੇ ਘਰਾਂ ਨੂੰ ਜਾ ਰਹੇ ਸਨ ਤਾਂ ਨਬੀਪੁਰ ਨੇੜੇ ਇੱਕ ਲਾਵਾਰਸ ਪਸ਼ੂ ਅੱਗੇ ਆ ਜਾਣ ਕਾਰਨ ਹਾਦਸਾ ਵਾਪਰ ਗਿਆ। ਡੀਐੱਸਪੀ ਸੁਖਬੀਰ ਸਿੰਘ ਵਾਹਲਾ ਨੇ ਦੱਸਿਆ ਕਿ ਹਾਦਸੇ ’ਚ ਇੱਕ ਢਾਈ ਸਾਲਾ ਬੱਚੀ ਇਸ਼ਿਕਾ ਅਤੇ ਸਾਢੇ ਚਾਰ ਸਾਲਾ ਬੱਚੀ ਪਾਵਨੀ ਦੀ ਮੌਤ ਹੋ ਗਈ ਜਦਕਿ ਅੱਠ ਜਣੇ ਜ਼ਖਮੀ ਹੋ ਗਏ ਜੋ ਇਸ ਸਮੇਂ ਚੰਡੀਗੜ੍ਹ ਅਤੇ ਪੰਚਕੂਲਾ ਦੇ ਵੱਖ-ਵੱਖ ਹਸਪਤਾਲਾਂ ’ਚ ਜ਼ੇਰੇ ਇਲਾਜ ਹਨ। ਉਨ੍ਹਾਂ ਦੱਸਿਆ ਕਿ ਨਬੀਪੁਰ ਚੌਕੀ ਦੀ ਪੁਲੀਸ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। -ਪੱਤਰ ਪ੍ਰੇਰਕ
[ad_2]
- Previous ਪਾਕਿ ਚੋਣ ਕਮਿਸ਼ਨ ਦੇ ਮੁਖੀ ਖ਼ਿਲਾਫ਼ ਮਾਣਹਾਨੀ ਕੇਸ ਦਾਇਰ ਕਰੇਗਾ ਇਮਰਾਨ
- Next ਦੋ ਹੋਰ ਇਲਾਕਿਆਂ ’ਚੋਂ ਅਫਸਪਾ ਹਟਾਉਣ ਦੀ ਤਿਆਰੀ: ਸਰਮਾ
0 thoughts on “ਸੜਕ ਹਾਦਸੇ ’ਚ ਦੋ ਬੱਚਿਆਂ ਦੀ ਮੌਤ; ਅੱਠ ਜ਼ਖ਼ਮੀ”