ਦੋ ਹੋਰ ਇਲਾਕਿਆਂ ’ਚੋਂ ਅਫਸਪਾ ਹਟਾਉਣ ਦੀ ਤਿਆਰੀ: ਸਰਮਾ
[ad_1]
ਗੁਹਾਟੀ, 31 ਅਕਤੂਬਰ
ਅਸਾਮ ਦੇ ਮੁੱਖ ਮੰਤਰੀ ਹਿਮੰਤਾ ਬਿਸਵਾ ਸਰਮਾ ਨੇ ਅੱਜ ਕਿਹਾ ਕਿ ਉਨ੍ਹਾਂ ਦੀ ਸਰਕਾਰ ਸੂਬੇ ਵਿੱਚ ਦੋ ਹੋਰ ਥਾਵਾਂ ਤੋਂ ਹਥਿਆਰਬੰਦ ਦਸਤਿਆਂ ਨੂੰ ਵਿਸ਼ੇਸ਼ ਤਾਕਤਾਂ ਦੇਣ ਵਾਲਾ ਕਾਨੂੰਨ (ਅਫਸਪਾ) ਹਟਾਉਣ ’ਤੇ ਵਿਚਾਰ ਕਰ ਰਹੀ ਹੈ। ਮੁੱਖ ਮੰਤਰੀ ਆਤਮਸਮਰਪਣ ਕਰਨ ਵਾਲੇ ਅਤਿਵਾਦੀਆਂ ਨੂੰ ਉਨ੍ਹਾਂ ਦੇ ਮੁੜ ਵਸੇਬੇ ਲਈ ਵਿੱਤੀ ਸਹਾਇਤਾ ਦੇਣ ਸਬੰਧੀ ਇੱਕ ਸਮਾਗਮ ਦੌਰਾਨ ਸੰਬੋਧਨ ਕਰ ਰਹੇ ਸਨ। ਇਸ ਦੌਰਾਨ ਉਨ੍ਹਾਂ 318 ਵਿਅਕਤੀਆਂ ਨੂੰ ਡਿਮਾਂਡ ਡਰਾਫਟ (ਡੀਡੀ) ਸੌਂਪੇ, ਜਿਨ੍ਹਾਂ ਨੇ ਪਿਛਲੇ ਦਿਨੀਂ ਹਥਿਆਰ ਸੁੱਟ ਦਿੱਤੇ ਸਨ।
ਜਾਣਕਾਰੀ ਅਨੁਸਾਰ ਬਰਾਕ ਘਾਟੀ ਵਿੱਚ ਕਚਾਰ ਦੀ ਲਖੀਪੁਰ ਸਬ-ਡਿਵੀਜ਼ਨ ਦੇ ਨਾਲ ਤਿਨਸੁਕੀਆ, ਡਿਬਰੂਗੜ੍ਹ, ਚਰਾਈਦਿਓ, ਸਿਵਸਾਗਰ, ਜੋਰਹਾਟ, ਗੋਲਾਘਾਟ, ਕਾਰਬੀ ਐਂਗਲੋਂਗ ਅਤੇ ਦੀਮਾ ਹਸਾਓ ਜ਼ਿਲ੍ਹਿਆਂ ਨੂੰ ‘ਅਸ਼ਾਂਤ ਇਲਾਕੇ’ ਕਰਾਰ ਦਿੰਦਿਆਂ ਇਨ੍ਹਾਂ ਥਾਵਾਂ ’ਤੇ ਪਹਿਲੀ ਅਕਤੂਬਰ ਤੋਂ ਛੇ ਮਹੀਨਿਆਂ ਲਈ ਅਫਸਪਾ ਲਾਗੂ ਕੀਤਾ ਗਿਆ ਸੀ। ਸਰਕਾਰ ਨੇ ਪੱਛਮੀ ਕਾਰਬੀ ਐਂਗਲੌਂਗ ਜ਼ਿਲ੍ਹੇ ਵਿੱਚ ਹਾਲਾਤ ਸੁਧਰਨ ਦਾ ਦਾਅਵਾ ਕਰਦਿਆਂ ਇੱਥੋਂ ਇਹ ਵਿਵਾਦਤ ਕਾਨੂੰਨ ਵਾਪਸ ਲੈ ਲਿਆ ਸੀ।
ਸਰਮਾ ਨੇ ਕਿਹਾ, ‘‘ਅਸਾਮ ਅਤੇ ਉੱਤਰ-ਪੂਰਬ ਵਿੱਚ ਮਾਹੌਲ ਮੁੜ ਸ਼ਾਂਤ ਹੋ ਗਿਆ ਹੈ। ਅੱਜ ਸੂਬੇ ਦੇ 65 ਫੀਸਦੀ ਖੇਤਰ ਤੋਂ ਅਫਸਪਾ ਹਟਾ ਲਿਆ ਗਿਆ ਹੈ। ਭਵਿੱਖ ਵਿੱਚ ਅਸੀਂ ਕਚਾਰ ਦੇ ਲਖੀਪੁਰ ਅਤੇ ਪੂਰੇ ਕਾਰਬੀ ਐਂਗਲੋਂਗ ਜ਼ਿਲ੍ਹੇ ਤੋਂ ਇਸ ਨੂੰ ਵਾਪਸ ਲੈਣ ਬਾਰੇ ਵਿਚਾਰ ਕਰ ਰਹੇ ਹਾਂ।” ਉਨ੍ਹਾਂ ਕਿਹਾ ਕਿ ਦੋ ਹੋਰ ਇਲਾਕੇ ਅਫਸਪਾ ਦੇ ਦਾਇਰੇ ਤੋਂ ਬਾਹਰ ਹੋਣ ਮਗਰੋਂ ਉੱਪਰੀ ਅਸਾਮ ਦੇ ਸਿਰਫ ਛੇ ਜ਼ਿਲ੍ਹੇ ਇਸ ਕਾਨੂੰਨ ਦੇ ਦਾਇਰੇ ਵਿੱਚ ਰਹਿ ਜਾਣਗੇ। -ਪੀਟੀਆਈ
[ad_2]
- Previous ਸੜਕ ਹਾਦਸੇ ’ਚ ਦੋ ਬੱਚਿਆਂ ਦੀ ਮੌਤ; ਅੱਠ ਜ਼ਖ਼ਮੀ
- Next ਬ੍ਰਾਜ਼ੀਲ: ਬੋਲਸੋਨਾਰੋ ਨੂੰ ਹਰਾ ਕੇ ਸਿਲਵਾ ਬਣੇ ਰਾਸ਼ਟਰਪਤੀ
0 thoughts on “ਦੋ ਹੋਰ ਇਲਾਕਿਆਂ ’ਚੋਂ ਅਫਸਪਾ ਹਟਾਉਣ ਦੀ ਤਿਆਰੀ: ਸਰਮਾ”