ਪਾਕਿਸਤਾਨ ’ਚ ਇਮਰਾਨ ਖ਼ਾਨ ’ਤੇ ਕਾਤਲਾਨਾ ਹਮਲਾ: ਗੋਲੀ ਲੱਗਣ ਕਾਰਨ ਜ਼ਖ਼ਮੀ
00
[ad_1]
ਇਸਲਾਮਾਬਾਦ, 3 ਨਵੰਬਰ
ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖਾਨ ਦੀ ਰੈਲੀ ‘ਚ ਉਨ੍ਹਾਂ ’ਤੇ ਗੋਲੀਬਾਰੀ ਕੀਤੀ ਗਈ। ਪਾਕਿਸਤਾਨੀ ਮੀਡੀਆ ਰਿਪੋਰਟਾਂ ਮੁਤਾਬਕ ਗੋਲੀਬਾਰੀ ‘ਚ ਇਮਰਾਨ ਸਮੇਤ ਘੱਟੋ-ਘੱਟ 4 ਲੋਕ ਜ਼ਖਮੀ ਹੋ ਗਏ ਹਨ। ਉਨ੍ਹਾਂ ਹਸਪਤਾਲ ਲਿਜਾਇਆ ਗਿਆ ਹੈ। ਡਾਅਨ ਨਿਊਜ਼ ਟੀਵੀ ਨੇ ਦੱਸਿਆ ਕਿ ਅਣਪਛਾਤੇ ਹਮਲਾਵਰਾਂ ਨੇ ਵਜ਼ੀਰਾਬਾਦ ਦੇ ਅੱਲ੍ਹਾ ਹੋ ਚੌਕ ਨੇੜੇ ਪੀਟੀਆਈ ਪ੍ਰਧਾਨ ਇਮਰਾਨ ਖਾਨ ਦੇ ਕੰਟੇਨਰ ‘ਤੇ ਗੋਲੀਬਾਰੀ ਕੀਤੀ। ਹਾਲਾਂਕਿ ਇਮਰਾਨ ਖਾਨ ਇਸ ਹਮਲੇ ‘ਚ ਵਾਲ ਵਾਲ ਬਚ ਗਏ। ਮੀਡੀਆ ਮੁਤਾਬਕ ਉਨ੍ਹਾਂ ਦੇ ਸੱਜੇ ਪੈਰ ਵਿੱਚ ਗੋਲੀ ਲੱਗੀ ਹੈ।
[ad_2]
- Previous ਹਿਮਾਚਲ ਪ੍ਰਦੇਸ਼ ਤੇ ਗੁਜਰਾਤ ਚੋਣਾਂ ਦਾ ਐਲਾਨ ਵੱਖ-ਵੱਖ ਤਰੀਕਾਂ ’ਤੇ ਕਿਉਂ?: ਕਾਂਗਰਸ ਦਾ ਚੋਣ ਕਮਿਸ਼ਨ ਨੂੰ ਸੁਆਲ
- Next ਮੁੰਬਈ ’ਚ ਜ਼ਬਤ 72.5 ਕਿਲੋ ਹੈਰੋਇਨ ਮਾਮਲੇ ਸਬੰਧੀ ਪੰਜਾਬ ਪੁਲੀਸ ਨੇ 3 ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ: ਡੀਜੀਪੀ
0 thoughts on “ਪਾਕਿਸਤਾਨ ’ਚ ਇਮਰਾਨ ਖ਼ਾਨ ’ਤੇ ਕਾਤਲਾਨਾ ਹਮਲਾ: ਗੋਲੀ ਲੱਗਣ ਕਾਰਨ ਜ਼ਖ਼ਮੀ”