ਜੱਜ ਖ਼ਿਲਾਫ਼ ਵਿਵਾਦਿਤ ਟਿੱਪਣੀ ’ਤੇ ਇਮਰਾਨ ਖ਼ਾਨ ਨੇ ‘ਅਫਸੋਸ’ ਜਤਾਇਆ
00
[ad_1]
ਇਸਲਾਮਾਬਾਦ, 7 ਸਤੰਬਰ
ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਨੇ ਇੱਕ ਮਹਿਲਾ ਜੱਜ ਖ਼ਿਲਾਫ਼ ਆਪਣੀ ਇਤਰਾਜ਼ਯੋਗ ਟਿੱਪਣੀ ’ਤੇ ਬੁੱਧਵਾਰ ਨੂੰ ‘ਡੂੰਘਾ ਅਫਸੋਸ’ ਪ੍ਰਗਟ ਕੀਤਾ ਹੈ, ਪਰ ਇੱਕ ਵਾਰ ਫਿਰ ਉਨ੍ਹਾਂ ਅਦਾਲਤ ਦੀ ਮਾਣਹਾਨੀ ਦੇ ਮਾਮਲੇ ਵਿੱਚ ਬਿਨਾਂ ਸ਼ਰਤ ਮੁਆਫ਼ੀ ਨਹੀਂ ਮੰਗੀ। ਜ਼ਿਕਰਯੋਗ ਹੈ ਕਿ 20 ਅਗਸਤ ਨੂੰ ਇਸਲਾਮਾਬਾਦ ਵਿੱਚ ਪਾਕਿਸਤਾਨ ਤਹਿਰੀਕ-ਏ-ਇਨਸਾਫ਼ (ਪੀਟੀਆਈ) ਦੀ ਰੈਲੀ ਵਿੱਚ ਪਾਰਟੀ ਪ੍ਰਧਾਨ ਇਮਰਾਨ ਖ਼ਾਨ ਨੇ ਆਪਣੇ ਸਹਿਯੋਗੀ ਸ਼ਾਹਬਾਜ਼ ਗਿੱਲ ਨਾਲ ਹੋਏ ਵਿਵਹਾਰ ਨੂੰ ਲੈ ਕੇ ਪੁਲੀਸ ਦੇ ਸੀਨੀਅਰ ਅਧਿਕਾਰੀਆਂ, ਚੋਣ ਕਮਿਸ਼ਨ ਅਤੇ ਸਿਆਸੀ ਵਿਰੋਧੀਆਂ ਖ਼ਿਲਾਫ਼ ਮੁਕੱਦਮਾ ਕਰਨ ਦੀ ਧਮਕੀ ਦਿੱਤੀ ਸੀ। ਗਿੱਲ ਦੇਸ਼ਧ੍ਰੋਹ ਦੇ ਦੋਸ਼ ਹੇਠ ਗ੍ਰਿਫ਼ਤਾਰ ਹੈ।
[ad_2]
- Previous ਸ਼ੋਪੀਆਂ ਵਿੱਚ ਦੋ ਅਤਿਵਾਦੀ ਗ੍ਰਿਫ਼ਤਾਰ
- Next ‘ਇੱਕ ਦੇਸ਼, ਇੱਕ ਭਾਸ਼ਾ’ ਵਿਵਾਦ: ਗੁਰਦਾਸ ਮਾਨ ਨੇ ਗੀਤ ਰਾਹੀਂ ਰੱਖਿਆ ਆਪਣਾ ਪੱਖ
0 thoughts on “ਜੱਜ ਖ਼ਿਲਾਫ਼ ਵਿਵਾਦਿਤ ਟਿੱਪਣੀ ’ਤੇ ਇਮਰਾਨ ਖ਼ਾਨ ਨੇ ‘ਅਫਸੋਸ’ ਜਤਾਇਆ”