ਪ੍ਰਸ਼ਾਂਤ ਕਿਸ਼ੋਰ ਨੂੰ ਕੋਈ ਪੇਸ਼ਕਸ਼ ਨਹੀਂ ਸੀ ਕੀਤੀ; ਉਹ ਭਾਜਪਾ ਲਈ ਕੰਮ ਕਰ ਰਿਹੈ: ਰਾਜੀਵ ਰੰਜਨ
00
[ad_1]
ਪਟਨਾ, 17 ਸਤੰਬਰ
ਜਨਤਾ ਦਲ (ਯੂਨਾਈਟਿਡ) ਦੇ ਪ੍ਰਧਾਨ ਰਾਜੀਵ ਰੰਜਨ ਉਰਫ ਲਲਨ ਨੇ ਅੱਜ ਦੋਸ਼ ਲਗਾਇਆ ਕਿ ਸਿਆਸੀ ਰਣਨੀਤੀਘਾੜੇ ਤੋਂ ਸਿਆਸਤਦਾਨ ਬਣਿਆ ਬਿਹਾਰ ਵਿੱਚ ਭਾਜਪਾ ਦੇ ਪੈਰ ਜਮਾਉਣ ਲਈ ਪ੍ਰਸ਼ਾਂਤ ਕਿਸ਼ੋਰ ਭਾਜਪਾ ਲਈ ਕੰਮ ਕਰ ਰਿਹਾ ਸੀ। ਪ੍ਰਸ਼ਾਂਤ ਕਿਸ਼ੋਰ ਦੇ ਦਾਅਵੇ ਕਿ ਮੁੱਖ ਮੰਤਰੀ ਨਿਤੀਸ਼ ਕੁਮਾਰ ਵੱਲੋਂ ਕੀਤੀ ਗਈ ਪੇਸ਼ਕਸ਼ ਨੂੰ ਉਸ ਨੇ ਠੁਕਰਾ ਦਿੱਤਾ ਸੀ, ਨੂੰ ਬਕਵਾਸ ਕਰਾਰ ਦਿੰਦਿਆਂ ਕਿਹਾ ਕਿ ਚੋਣ ਪ੍ਰਚਾਰ ਪ੍ਰਬੰਧਕ ‘‘ਕੋਈ ਸਿਆਸੀ ਵਰਕਰ ਨਹੀਂ ਸੀ ਬਲਕਿ ਇਕ ਕਾਰੋਬਾਰੀ ਸੀ।’’ ਉਨ੍ਹਾਂ ਕਿਹਾ ਕਿ ਉਹ ਜਾਣਦੇ ਹਾਂ ਕਿ ਪ੍ਰਸ਼ਾਂਤ ਕਿਸ਼ੋਰ ਕੁਝ ਸਮੇਂ ਲਈ ਭਾਜਪਾ ਲਈ ਕੰਮ ਕਰ ਰਿਹਾ ਸੀ ਪਰ ਉਹ ਚੌਕਸ ਸਨ। -ਪੀਟੀਆਈ
[ad_2]
- Previous ਮਾਨਸਾ ਪੁਲੀਸ ਵੱਲੋਂ ਮਨੀ ਅਤੇ ਤੂਫ਼ਾਨ ਦਾ ਸੱਤ ਦਿਨ ਦਾ ਰਿਮਾਂਡ ਹਾਸਲ
- Next ਮਹਾਰਾਣੀ ਦੇ ਤਾਬੂਤ ਵੱਲ ਭੱਜਣ ਵਾਲਾ ਵਿਅਕਤੀ ਗ੍ਰਿਫ਼ਤਾਰ
0 thoughts on “ਪ੍ਰਸ਼ਾਂਤ ਕਿਸ਼ੋਰ ਨੂੰ ਕੋਈ ਪੇਸ਼ਕਸ਼ ਨਹੀਂ ਸੀ ਕੀਤੀ; ਉਹ ਭਾਜਪਾ ਲਈ ਕੰਮ ਕਰ ਰਿਹੈ: ਰਾਜੀਵ ਰੰਜਨ”